ਸ਼ੀਨਗਰ : ਡੋਡਾ, ਰਿਆਸੀ, ਕਿਸ਼ਤਵਾੜ, ਜੰਮੂ ਖੇਤਰ ਦੇ ਰਾਮਬਨ ਅਤੇ ਕਸ਼ਮੀਰ ਦੇ ਕਿਸ਼ਤਵਾੜ ਸਮੇਤ ਕਈ ਪਹਾੜੀ ਜ਼ਿਲ੍ਹਿਆ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਕੱਲ੍ਹ ਸੀ੍ਰਨਗਰ ਜੰਮੂ ਰਾਮਬਨ ਜ਼ਿਲੇ੍ਹ ਵਿੱਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਮਗਰੋਂ ਬੰਦ ਕਰ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 5 ਲੋਕਾਂ ਮੀਂਹ ਪੈ ਰਿਹਾ ਹੈੈ। ਸੂਬੇ ਦੇ ਪਹਾੜਾਂ ’ਚ ਵੀ ਬਰਬਫ਼ਬਾਰੀ ਜਾਰੀ ਹੈ। ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸੈਂਕੜੇ ਵਸਨੀਕ ਪ੍ਰਭਾਵਿਤ ਹੋਏ ਹਨ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਿਹਾ ਕਿ ਰਾਹਤ ਟੀਮ ਦੇ ਸਮੇਂ ਸਿਰ ਪਹੁੰਚਣ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਜਾਨ ਬਚਾਈ ਗਈ। ਮੀਂਹ ਕਾਰਨ ਜ਼ਿਆਦਾਤਰ ਨਦੀਆਂ ਖਤਰੇ ਦੇ ਨਿਸ਼ਾਨ ਦੇ ਆਲੇ ਦੁਆਲੇ ਵਹਿ ਰਹੀਆਂ ਹਨ। ਅਧਿਕਾਰੀਆਂ ਨੇ ਹੜ੍ਹ ਦੇ ਖਤਰੇ ਤੋਂ ਇਨਕਾਰ ਕੀਤਾ ਹੈ, ਪਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਨਦੀ ਦੇ ਕਿਨਾਰਿਆਂ ’ਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ। ਮੀਂਹ ਕਾਰਨ ਜ਼ਿਆਦਾਤਰ ਨਦੀਆਂ ਖਤਰੇ ਨਿਸ਼ਾਨ ਦੇ ਆਲੇ ਦੁਆਲੇ ਵਹਿ ਰਹੀਆਂ ਹਨ। ਅਧਿਕਾਰੀਆਂ ਨੇ ਹੜ੍ਹ ਦੇ ਖਤਰੇ ਤੋਂ ਇਨਕਾਰ ਕੀਤਾ ਹੈ, ਪਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਨਦੀ ਦੇ ਕਿਨਾਰਿਆਂ ’ਤੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਲੋਕਾਂ ਨੂੰ ਨਦੀਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।