ਸੰਦੌੜ : ਸਥਾਨਿਕ ਬਨਾਸਰ ਬਾਗ਼ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਡਾ: ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ, ਇੰਜਨੀਅਰ ਪਰਵੀਨ ਬਾਂਸਲ ਦੀ ਅਗਵਾਈ ਅਤੇ ਪ੍ਰੇਮ ਚੰਦ ਗਰਗ, ਅਵਿਨਾਸ਼ ਸ਼ਰਮਾ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਬਾਲ ਕ੍ਰਿਸ਼ਨ, ਸੁਰਿੰਦਰ ਸ਼ੋਰੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਬਲਦੇਵ ਸਿੰਘ ਗੋਸਲ ਮੁੱਖ ਸਰਪ੍ਰਸਤ, ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖ਼ਮੀ, ਜਗਨ ਨਾਥ ਗੋਇਲ ,ਓ ਪੀ ਕਪਿਲ ਸਰਪ੍ਰਸਤ ਅਤੇ ਪੂਰਨ ਚੰਦ ਜਿੰਦਲ ਸੁਪਰ ਸਿਟੀਜ਼ਨ ਸ਼ਾਮਲ ਹੋਏ। ਜਗਜੀਤ ਸਿੰਘ ਜਨਰਲ ਸਕੱਤਰ ਨੇ ਸੰਸਥਾ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਟੇਜ ਸੰਚਾਲਨ ਬਾਖ਼ੂਬੀ ਕੀਤਾ। ਵੱਖ-ਵੱਖ ਬੁਲਾਰਿਆਂ ਸੱਤਦੇਵ ਸ਼ਰਮਾ ਨੈਸ਼ਨਲ ਐਵਾਰਡੀ, ਕੁਲਵੰਤ ਰਾਏ ਬਾਂਸਲ, ਰਾਕੇਸ਼ ਸ਼ਰਮਾ, ਸੁਰਜੀਤ ਸਿੰਘ ਕਾਲੜਾ ਸਾਬਕਾ ਈ ਓ, ਗੁਰਮੁੱਖ ਸਿੰਘ, ਸੁਨੀਤਾ ਕੋਸ਼ਲ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਨੋਵਿਗਿਆਨੀ ਕਵਿਤਾ ਸ਼ਰਮਾ ਨੇ ਪਾਣੀ ਘਾਟ ਦੀ ਆ ਰਹੀ ਗੰਭੀਰ ਸਮੱਸਿਆ, ਵਿਆਹਾਂ ਤੇ ਹੋ ਰਹੀ ਫਜ਼ੂਲ ਖ਼ਰਚੀ, ਅਜੋਕੀ ਸੰਤਾਨ ਵੱਲੋਂ ਬਜ਼ੁਰਗਾਂ ਦਾ ਸਤਿਕਾਰ ਨਾ ਕਰਨਾ ਦੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ। ਆਪ ਨੇ ਬਜ਼ੁਰਗਾਂ ਨੂੰ ਸ਼ਹਿਨਸ਼ੀਲਤਾ ਰੱਖ ਕੇ ਖੁਸ਼ੀ ਭਰਪੂਰ ਜੀਵਨ ਅਤੇ ਸਿਹਤ ਸੰਭਾਲ ਲਈ ਪ੍ਰੇਰਿਤ ਕੀਤਾ। ਮਾਸਟਰ ਫ਼ਕੀਰ ਚੰਦ, ਓਮ ਪ੍ਰਕਾਸ਼ ਛਾਬੜਾ, ਜਗਜੀਤ ਇੰਦਰ ਸਿੰਘ ਅਤੇ ਹੋਰਾਂ ਨੇ ਸੋਜ਼ਮਈ ਆਵਾਜ਼ ਵਿੱਚ ਗੀਤਾਂ ਦੀ ਖ਼ੂਬਸੂਰਤੀ ਨਾਲ ਪੇਸ਼ਕਾਰੀ ਕੀਤੀ। ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼ ਨੇ ਦੱਸਿਆ ਕਿ ਇਸ ਮੌਕੇ ਤੇ ਸੰਸਥਾ ਨੂੰ ਪ੍ਰਬੰਧਕੀ ਸੇਵਾਵਾਂ ਵਿੱਚ ਲਗਾਤਾਰ ਦੇ ਰਹੇ ਸਹਿਯੋਗ ਲਈ ਹਰੀ ਦਾਸ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਪਰੰਤ ਅਪ੍ਰੈਲ ਮਹੀਨੇ ਨਾਲ ਸਬੰਧਤ ਮੈਂਬਰਾਂ ਵਰਿੰਦਰ ਗੁਪਤਾ, ਜਸਮੇਰ ਸਿੰਘ, ਸੁਰਜੀਤ ਸਿੰਘ ਢੀਂਡਸਾ, ਪਵਨ ਕੁਮਾਰ ਗਰਗ, ਸੁਭਾਸ਼ ਕਪੂਰ, ਦੁਰਗਾ ਦਾਸ, ਜਗਨ ਨਾਥ ਗੋਇਲ, ਦਲਜੀਤ ਜ਼ਖ਼ਮੀ, ਰਣਜੀਤ ਸਿੰਘ, ਚੰਦਰ ਪ੍ਰਕਾਸ਼, ਜ਼ਰਨੈਲ ਸਿੰਘ ਲੁਬਾਣਾ, ਹਰਬੰਸ ਸਿੰਘ ਇੰਸਪੈਕਟਰ, ਡਾ: ਇਕਬਾਲ ਸਿੰਘ ਸਕਰੌਦੀ, ਰਾਜਿੰਦਰ ਪਾਲ ਬਡਰੁੱਖਾਂ, ਵਿਜੈ ਸ਼ਕਤੀ, ਅਸ਼ੋਕ ਕੁਮਾਰ ਬਾਂਸਲ ਤੋ ਇਲਾਵਾ ਕਮਲੇਸ਼ ਮੰਗਲਾ, ਸੁਮਿੰਦਰ ਕੌਰ, ਸੁਨੀਤਾ ਰਾਣੀ ਕੌਸ਼ਲ, ਰੇਖਾ ਗੋਇਲ ਆਦਿ ਨੂੰ ਪ੍ਰਧਾਨ ਡਾ. ਕੌਸ਼ਲ, ਪਰਵੀਨ ਬਾਂਸਲ ਚੇਅਰਮੈਨ, ਸਰਪ੍ਰਸਤ ਸਾਹਿਬਾਨ ਦੇ ਨਾਲ ਰਾਜ ਕੁਮਾਰ ਅਰੋੜਾ, ਭੁਪਿੰਦਰ ਸਿੰਘ ਜੱਸੀ, ਓ ਪੀ ਅਰੋੜਾ, ਸਤਵੰਤ ਸਿੰਘ ਮੌੜ, ਜੀਤ ਸਿੰਘ ਢੀਂਡਸਾ, ਲਾਲ ਚੰਦ ਸੈਣੀ, ਹਰਬੰਸ ਸਿੰਘ ਕੁਮਾਰ, ਅਮਰਜੀਤ ਸਿੰਘ ਪਾਹਵਾ, ਸੁਰਿੰਦਰ ਸਿੰਘ ਸੋਢੀ, ਓ ਪੀ ਖਿਪਲ, ਹਰਬੰਸ ਲਾਲ ਜਿੰਦਲ, ਬਲਵੰਤ ਸਿੰਘ ਹੇਅਰ, ਪਰਮਜੀਤ ਸਿੰਘ ਟਿਵਾਣਾ, ਸੁਖਦੇਵ ਸਿੰਘ ਰਤਨ, ਮੈਡਮ ਸੰਤੋਸ਼ ਆਨੰਦ, ਕਿਰਨ ਭੱਲਾ, ਦਵਿੰਦਰ ਕੌਰ, ਸੁਮਨ ਜ਼ਖ਼ਮੀ, ਕੁਲਦੀਪ ਕੌਰ ਆਦਿ ਨੇ ਹਾਰ ਪਾ ਕੇ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਸੰਸਥਾ ਦੇ ਨਵੇਂ ਬਣੇ ਮੈਂਬਰ ਲੈਕਚਰਾਰ ਰਣਜੀਤ ਸਿੰਘ, ਗੁਰਚਰਨ ਸਿੰਘ ਫ਼ੌਜੀ, ਉਰਮਿਲ ਗਰਗ, ਜਤਿੰਦਰ ਕੁਮਾਰ ਐਸ ਡੀ ਓ, ਪੁਸ਼ਪਿੰਦਰ ਗਰਗ, ਗੁਰਮੁੱਖ ਸਿੰਘ ਆਦਿ ਨੂੰ ਬੈਜ ਲਾ ਕੇ ਸ਼ਾਮਲ ਕੀਤਾ ਗਿਆ।ਡਾ: ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਨੇ ਸੰਸਥਾ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਕੀਤੇ ਜਾ ਰਹੇ ਕਾਰਜ਼ਾਂ ਵਿੱਚ ਕਾਰਜ਼ਕਾਰਨੀ ਕਮੇਟੀ ਅਤੇ ਸੰਸਥਾ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।