ਪਟਿਆਲਾ : ਦੇਰ ਸ਼ਾਮ ਇਥੇ ਵਾਰਡ ਨੰਬਰ 58 ਦੇ ਇਲਾਕੇ ਬਚਿੱਤਰ ਨਗਰ ਵਿਖੇ ਗੁਰਜੀਤ ਸਿੰਘ ਸਾਹਨੀ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਬਲਬੀਰ ਸਿੰਘ ਦੇ ਹੱਕ ਚ ਚੋਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਚ ਡਾ ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਅਰਮੈਨ ਪ੍ਰਿੰਸੀਪਲ ਜੇਪੀ ਸਿੰਘ, ਕਰਨਲ ਜੇ ਵੀ ਸਿੰਘ, ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਮੋਨਿਕਾ ਸ਼ਰਮਾ, ਬਲਾਕ ਪ੍ਰਧਾਨ ਜਗਤਾਰ ਸਿੰਘ ਜੱਗੀ ਅਤੇ ਰਵੇਲ ਸਿੰਘ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ ਬਲਬੀਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਮੁਹੱਲਾ ਕਲੀਨਿਕਾਂ ਨਾਲ ਵੱਡੀ ਗਿਣਤੀ ਚ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਉਨਾਂ ਕਿਹਾ ਕਿ ਪ਼੍ਰਨੀਤ ਕੌਰ ਨੂੰ ਵੀ ਲੋਕਾ ਨੇ 4 ਵਾਰੀ ਐਮ ਪੀ ਬਣਾਇਆ ਪਰ ਪਟਿਆਲਾ ਦੇ ਲੋਕਾਂ ਨਾਲ ਦਗਾ ਕਮਾ ਕੇ ਅਤੇ ਭਾਜਪਾ ਸਰਕਾਰ ਨਾਲ ਰਲ ਕੇ ਉਨਾਂ ਸਾਬਤ ਕਰ ਦਿੱਤਾ ਹੈ ਕਿ ਇਹ ਲਾਲਚੀ ਨੇਤਾ ਆਪਣਾ ਆਪ ਬਚਾਉਂਦੇ ਹਨ।
ਕੈਬਿਨਟ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਨੇ ਦੇਸ਼ ਵਿੱਚ ਬਦਲਾਅ ਦੇ ਨਾਂ ’ਤੇ ਆ ਕੇ ਵਿਕਾਸ ਦਾ ਡੱਕਾ ਵੀ ਨਹੀਂ ਤੋੜਿਆ ਸਗੋਂ ਹਰ ਰੋਜ਼ ਨਵੇਂ ਜੁਮਲੇ ਲੈ ਕੇ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਾਜਪਾ ਤੋਂ ਸਿਖਲਾਈ ਲਿੱਤੀ ਅਕਾਲੀ ਸਰਕਾਰ ਵੀ ਐਮ ਐਸ ਪੀ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਆਪਣੇ ਮੰਜੇ ਥੱਲੇ ਸੋਟਾ ਜਰੂਰ ਫੇਰ ਲਵੇ। ਉਹਨਾਂ ਕਿਹਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਉੱਤੇ ਪੰਜਾਬ ਨੂੰ ਬਰਬਾਦ ਕਰਨ, ਕਿਸਾਨ ਵਿਰੋਧੀ ਬਿਲਾਂ ਤੇ ਹਸਤਾਖਰ ਕਰਨ, ਮਾਫੀਆਂ ਰਾਜ ਫੈਲਾਉਣ, ਤੇ ਆਪਣੇ ਨਿਜੀ ਮੁਫਾਦਾ ਲਈ ਸਰਕਾਰੀ ਖਜਾਨੇ ਤੇ ਤੰਤਰ ਦੀ ਦੁਰਵਰਤੋਂ ਦੇ ਦੋਸ਼ ਹੋਣ, ਅਜਿਹੀ ਪਾਰਟੀ ਨੂੰ ਲੋਕ ਵੋਟ ਤਾਂ ਕੀ ਪਿੰਡਾਂ ਵਿੱਚ ਆਣ ਤੋਂ ਵੀ ਗੁਰੇਜ਼ ਕਰ ਰਹੇ ਹਨ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੋ ਚੱਕੇ ਅਤੇ ਰਹਿੰਦੇ ਵਿਕਾਸ ਦੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਲੋਕਪ੍ਰਿਅਤਾ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨੇਕ ਸੋਚ ਸਦਕਾ ਆਮ ਆਦਮੀ ਪਾਰਟੀ 10 ਸਾਲ ਵਿੱਚ ਹੀ ਨੈਸ਼ਨਲ ਪਾਰਟੀ ਬਣ ਗਈ। ਹੁਣ ਲੋਕਾਂ ਨੂੰ ਜੇਕਰ ਲੋਕਤੰਤਰ ਦਾ ਘਾਣ ਕਰਨ ਵਾਲੀ ਮੋਦੀ ਸਰਕਾਰ ਤੋਂ ਪਿੱਛਾ ਛਡਾਉਣਾ ਹੈ ਤਾਂ ਝਾੜੂ ਦਾ ਬਟਨ ਦਬਾਉਣਾ ਹੋਵੇਗਾ। ਜਿਸ ਨਾਲ ਦੇਸ਼ ਵਿੱਚ ਇੱਕ ਵੱਡਾ ਬਦਲਾਅ ਆਵੇਗਾ। ਉਨ੍ਹਾਂ ਕਿਹਾ ਆਪ ਸਰਕਾਰ ਮੁੱਦਿਆਂ ਤੇ ਕੰਮ ਕਰਦੀ ਹੈ। ਮਾਨ ਸਰਕਾਰ ਵੱਲੋਂ ਮੁਫਤ ਬਿਜਲੀ, ਘਰ ਘਰ ਰਾਸ਼ਨ, ਟੇਲਾ ਤੱਕ ਨਹਿਰੀ ਪਾਣੀ, ਬਿਨਾਂ ਸਿਫਾਰਸ਼ ਸਰਕਾਰੀ ਨੌਕਰੀ, ਖਿਡਾਰੀਆਂ ਨੂੰ ਕੈਸ਼ ਇਨਾਮ, ਮੁੱਹਲਾਂ ਕਲੀਨਿਕ ਅਤੇ ਹੋਰ ਲੋਕ ਪੱਖੀ ਸਹੂਲਤਾਂ ਲੋਕਾਂ ਦੀ ਜੁਬਾਨੇ ਚੜ ਕੇ ਤਾਰੀਫ ਦਾ ਪਾਤਰ ਬਣਦੀਆਂ ਹਨ। ਇਸ ਮੌਕੇ ਵਾਰਡ ਨੰਬਰ 58 ਦੇ ਰਘਬੀਰ ਨਗਰ ਤੋਂ ਸੀਨੀਅਰ ਆਗੂ ਗੁਰਜੀਤ ਸਿੰਘ ਸਾਹਨੀ, ਕੁਲਦੀਪ ਸਿੰਘ ਮਾਨ, ਮਹਿੰਦਰ ਸਿੰਘ, ਬਲਜੀਤ ਸਿੰਘ, ਐਮ ਐੱਮ ਵਰਮਾ, ਕੈਪਟਨ ਅਜੈ ਧੀਮਾਨ ਸਮੇਤ ਬਚਿੱਤਰ ਨਗਰ, ਵੜੈਚ ਕਲੋਨੀ, ਗੋਬਿੰਦ ਕਲੋਨੀ ਅਤੇ ਮਾਡਲ ਟਾਊਨ ਇਲਾਕੇ ਤੋਂ ਵੱਡੀ ਗਿਣਤੀ ਚ ਵਲੰਟੀਅਰ ਤੇ ਆਗੂ ਸ਼ਾਮਿਲ ਸਨ।