ਸੁਨਾਮ : ਐਤਵਾਰ ਨੂੰ ਘੁੰਮਣ ਭਵਨ ਸੁਨਾਮ ਵਿਖੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਵੱਲੋਂ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ ਕਾਰਲ ਮਾਰਕਸ ਦਾ 206ਵਾਂ ਜਨਮ ਦਿਨ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮਾਸਟਰ ਦਰਸ਼ਨ ਸਿੰਘ ਮੱਟੂ , ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਲਾਲ ਬਾਂਸਲ, ਰੰਗ ਸ਼ਾਜ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਨਿਰਮਲ ਸਿੰਘ, ਮਾਸਟਰ ਗੁਰਦਿਆਲ ਸਿੰਘ ਸਰਾਓ ਨੇ ਕੀਤੀ। ਇਸ ਮੌਕੇ ਬੋਲਦਿਆਂ ਸੀ ਪੀ ਆਈ ( ਐੱਮ) ਦੇ ਆਗੂ ਕਾਮਰੇਡ ਵਰਿੰਦਰ ਕੌਸਿਕ ਨੇ ਕਿਹਾ ਕਿ ਦੁਨੀਆ ਦੇ ਮਹਾਨ ਫਿਲਾਸਫਰ ਅਤੇ ਸਮਾਜਵਾਦੀ ਵਿਚਾਰਧਾਰਾ ਦੇ ਬਾਨੀ ਕਾਰਲ ਮਾਰਕਸ ਨੇ ਸੰਸਾਰ ਦੇ ਕਿਰਤੀਆਂ ਦੀ ਮੁਕਤੀ ਲਈ ਆਪਣਾ ਸਮੁੱਚਾ ਜੀਵਨ ਫਿਲਾਸਫੀ ਲਿਖਕੇ ਲੇਖੇ ਲਗਾਇਆ । ਉਨ੍ਹਾਂ ਕਿਹਾ ਬੀ ਬੀ ਸੀ ਨੇ ਉਨ੍ਹਾਂ ਨੂੰ ਸਦੀ ਦਾ ਵੱਡਾ ਤੇ ਮਹਾਨ ਵਿਦਵਾਨ ਹੋਣ ਦੀ ਗੱਲ ਕਹੀ । ਕਾਰਲ ਮਾਰਕਸ ਦੇ ਸਮਾਜਵਾਦੀ ਵਿਚਾਰਧਾਰਾ ਨੂੰ ਸੰਸਾਰ ਦੇ ਕਿੰਨੇ ਹੀ ਦੇਸ਼ਾਂ ਨੇ ਅਪਣਾਕੇ ਉੱਥੇ ਮਜਦੂਰ ਵਰਗ ਦੀ ਅਗਵਾਈ ਵਾਲੀਆਂ ਸਰਕਾਰਾਂ ਬਣਾਈਆਂ । ਇਸ ਮੌਕੇ ਸ਼ਾਇਰ ਰੋਹਿਤ ਕੌਸ਼ਿਕ ਵੱਲੋ ਮਹਾਨ ਇਨਕਲਾਬੀ ਕਵੀ ਪਾਸ਼ ਦੀ ਕਵਿਤਾ "ਸਭ ਤੋਂ ਖਤਰਨਾਕ " ਪੜ੍ਹਕੇ ਸੁਣਾਈ ਅਤੇ ਕਾਮਰੇਡ ਪ੍ਰਗਟ ਸਿੰਘ ਨੇ ਆਪਣੇ ਪਿਤਾ ਸਵ: ਕਾਮਰੇਡ ਕਰਤਾਰ ਸਿੰਘ ਦੀ ਤਸਵੀਰ ਘੁੰਮਣ ਭਵਨ ਵਿੱਚ ਸਜਾਉਣ ਲਈ ਭੇਂਟ ਕੀਤੀ। ਇਸ ਮੌਕੇ ਮਾਸਟਰ ਅਮਰੀਕ ਸਿੰਘ ਖੰਨਾ ਵੱਲੋ ਲੱਡੂ ਵੰਡੇ ਗਏ ।
ਇਸ ਮੌਕੇ ਜੋਗਿੰਦਰ ਸਿੰਘ ਬੱਧਨ ,ਦਲਜੀਤ ਸਿੰਘ ਗਿੱਲ, ਹਰਭਗਵਾਨ ਸ਼ਰਮਾ ,ਡਾਕਟਰ ਜੀ ਐਲ ਸ਼ਰਮਾ,ਕਿਸਾਨ ਆਗੂ ਲਖਵਿੰਦਰ ਸਿੰਘ ਚਹਿਲ,ਨਗਰ ਕੌਂਸਲ ਦੇ ਸਾਬਕਾ ਮੁਲਾਜ਼ਮ ਗੁਰਦਿਆਲ ਸਿੰਘ, ਸਵਿੰਦਰ ਸਿੰਘ ਚੱਠਾ, ਨਰੇਸ਼ ਕੁਮਾਰ , ਪੈਨਸ਼ਨਰਜ ਐਸੋਸੀਏਸ਼ਨ ਦੇ ਚੇਤ ਰਾਮ ਢਿੱਲੋਂ, ਕੁਲਦੀਪ ਪਾਠਕ, ਚਮਕੌਰ ਸਿੰਘ ,ਪ੍ਰਕਾਸ਼ ਸਿੰਘ ਕੰਬੋਜ , ਗਿਰਧਾਰੀ ਲਾਲ ਜਿੰਦਲ, ਹਰਮੇਸ਼ ਸਿੰਘ, ਰੰਗ ਸ਼ਾਜ ਯੂਨੀਅਨ ਦੇ ਤਰਸੇਮ ਸਿੰਘ, ਨਿਰਮਲ ਸਿੰਘ, ਭੂਸ਼ਨ ਲਾਲ, ਤਰਸੇਮ ਕੁਮਾਰ , ਕਾਲਾ ਸਿੰਘ, ਰਾਹੁਲ ਕੌਸ਼ਿਕ, ਦਾਮਨ ਸਿੰਘ ਥਿੰਦ ਕਮਲ ਕੁਮਾਰ, ਜਸਵੀਰ ਸਿੰਘ ਆਦਿ ਹਾਜ਼ਰ ਸਨ।