ਸੁਨਾਮ : ਪਿੰਡ ਜਖੇਪਲ ਦੇ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਮਮਤਾ ਅਤੇ ਚੇਅਰਮੈਨ ਹਰੀਸ਼ ਗੱਖੜ ਦੀ ਅਗਵਾਈ ਹੇਠ ਨਵੇਂ ਸ਼ੈਸ਼ਨ 2025-26 ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਜਿਸ ਦੌਰਾਨ ਗੁਰਬਾਣੀ ਅਧਿਆਪਕਾ ਧਰਮਿੰਦਰ ਕੌਰ ਸਮੇਤ ਹੋਰ ਅਧਿਆਪਕਾਂ ਅਤੇ ਬੱਚਿਆਂ ਨੇ ਸਮੂਹਿਕ ਤੌਰ ਤੇ ਪਾਠ ਕਰਦੇ ਹੋਏ ਵਾਹਿਗੁਰੂ ਦਾ ਰਸਭਿੰਨਾ ਜਾਪ ਕੀਤਾ ਅਤੇ ਸਫਲਤਾ ਪੂਰਵਕ ਸੰਪੰਨ ਹੋਏ ਸ਼ੈਸ਼ਨ ਲਈ ਸ਼ੁਕਰਾਨਾ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਅਤੇ ਚੇਅਰਮੈਨ ਹਰੀਸ਼ ਗੱਖੜ ਨੇ ਆਖਿਆ ਕਿ ਸਾਨੂੰ ਹਮੇਸ਼ਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਅੱਜ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਸਮੂਹ ਵਿਦਿਆਰਥੀਆਂ ਨੂੰ ਮਨ ਲਗਾਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਸਫਲ ਇਨਸਾਨ ਬਣਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ। ਇਸ ਮੌਕੇ ਮੈਡਮ ਜਸਵਿੰਦਰ ਕੌਰ, ਸਵੀਤਾ ਰਾਣੀ, ਹਰਪ੍ਰੀਤ ਰਾਣੀ, ਮਨਪ੍ਰੀਤ ਕੌਰ ਸਤੌਜ, ਕੰਚਨ ਜੈਨ, ਤੇਜਪਾਲ ਕੌਰ, ਜੈਸਮੀਨ ਕੌਰ, ਦੀਕਸ਼ਾ ਅਰੋੜਾ, ਪ੍ਰਿਯਾ ਗੋਇਲ, ਅਮਨ ਕੌਰ ਗੁੜੱਦੀ, ਪਰਵੀਨ ਰਾਣੀ, ਕਿਰਨ ਬਾਲਾ, ਸ਼ਿਲਪਾ ਰਾਣੀ, ਗੁਰਜੀਤ ਕੌਰ, ਸੁਖਬੀਰ ਸਿੰਘ, ਗੁਰਪ੍ਰੀਤ ਸਿੰਘ ਬੀਰਕਲਾਂ, ਗੁਰਧਿਆਨ ਸਿੰਘ ਆਦਿ ਵੀ ਮੌਜੂਦ ਸਨ।