ਚੰਡੀਗੜ੍ਹ : ਸ਼ਹਿਰ ਦੇ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਲਈ ਬੈਡ ਲੱਗਭੱਗ ਫੁਲ ਹੋ ਚੁੱਕੇ ਹਨ । ਲੇਕਿਨ ਹੁਣ ਮਿਨੀ covid care center ਵਿਚ ਸੁਧਾਰ ਹੋਵੇਗਾ। ਜਿਨ੍ਹਾਂ ਲੋਕਾਂ ਨੂੰ ਬੈਡ ਨਹੀਂ ਮਿਲ ਰਹੇ ਉਨ੍ਹਾਂ ਨੂੰ ਵੀ ਇਸ ਕੋਵਿਡ ਕੇਂਦਰਾਂ ਜਰਿਏ ਟਰੀਟਮੇਂਟ ਮਿਲੇਗਾ। ਪ੍ਰਸ਼ਾਸਨ ਦੀ ਅਪੀਲ ਉੱਤੇ ਕਈ ਸੰਸਥਾਵਾਂ ਅੱਗੇ ਆਈਆਂ ਹਨ ਅਤੇ ਵੱਖ-ਵੱਖ ਥਾਵਾਂ ਉਤੇ ਕੋਵਿਡ ਕੇਦਰ ਸਥਾਪਤ ਕੀਤੇ ਜਾ ਰਹੇ ਹਨ।
ਇਹ ਰਾਹਤ ਦੀ ਖਬਰ ਵੀ ਹੈ ਕਿਉਂਕਿ ਪ੍ਰਸ਼ਾਸਨ ਨੇ ਹੁਣ ਇਹ ਕੰਡੀਸ਼ਨ ਵੀ ਰੱਖ ਦਿੱਤੀ ਹੈ ਕਿ ਜੋ ਵੀ ਸੰਸਥਾ covid care center ਸ਼ੁਰੂ ਕਰੇਗੀ, ਉਸਦੇ 80 % ਬੈਡ ਆਕਸੀਜਨ ਫੈਸੇਲਿਟੀ ਦੇ ਹੋਣਗੇ ਤਾਂ ਕਿ ਜੋ ਗੰਭੀਰ ਮਰੀਜ ਹੋਣਗੇ ਉਨ੍ਹਾਂ ਦੇ ਇਲਾਜ ਵਿੱਚ ਮੁਸ਼ਕਿਲ ਨਾ ਆਵੇ। ਨੋਡਲ ਅਫਸਰ ਯਸ਼ਪਾਲ ਗਰਗ ਨੇ ਦੱਸਿਆ ਕਿ ਜੋ ਵੀ ਸੰਸਥਾ ਸੈਂਟਰ ਸ਼ੁਰੂ ਕਰਣਾ ਚਾਹੁੰਦੀ ਹੈ ਉਸਨੂੰ 80 ਫੀ ਸਦੀ ਬੈਡ ਆਕਸੀਜਨ ਫੈਸੇਲਿਟੀ ਨਾਲ ਤਿਆਰ ਕਰਨੇ ਪੈਣਗੇ। ਨੋਡਲ ਅਫਸਰ ਨੇ ਦੱਸਿਆ ਕਿ 150 covid care center ਸ਼ੁਰੂ ਕਰਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ । ਬਾਲ ਭਵਨ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਸੇਵਾ ਸੋਸਾਇਟੀ ਨੇ 50 covid care center ਸ਼ੁਰੂ ਕਰ ਦਿਤੇ ਗਏ ਹਨ।