ਖਾਲੜਾ : ਪਿੰਡ ਦੋਦੇ ਸੀਨੀਅਰ ਆਗੂ ਦਿਲਬਾਗ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਢੋਲਣ ਅਤੇ ਹਲਕਾ ਪ੍ਰਧਾਨ ਕਿੱਕਰ ਸਿੰਘ ਚੱਠੂ ਤੇ ਜਥੇਦਾਰ ਸਤਨਾਮ ਸਿੰਘ ਮਣਾਵਾਂ ਜੀ ਨੇ ਪਹੁੰਚ ਕੇ ਦਿਲਬਾਗ ਸਿੰਘ ਭੁੱਲਰ ਦੋਦੇ ਨੂੰ 40 ਪਿੰਡਾਂ ਦਾ ਜੋਨ ਪ੍ਰਧਾਨ ਬਣਾਇਆ। ਦਿਲਬਾਗ ਸਿੰਘ ਭੁੱਲਰ ਦੋਦੇ ਨੇ ਆਮ ਆਦਮੀ ਪਾਰਟੀ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ , ਮੰਤਰੀ ਲਾਲਜੀਤ ਸਿੰਘ ਭੁੱਲਰ , ਐਮ ਐਲ ਏ ਸਰਵਨ ਸਿੰਘ ਧੁੰਨ ਅਤੇ ਮੌਕੇ ਤੇ ਗ੍ਰਹਿ ਵਿੱਚ ਪਹੁੰਚੇ ਆ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ । ਕਿ ਮੈਂ ਆਮ ਆਦਮੀ ਪਾਰਟੀ ਦੇ 2 ਸਾਲ ਵਿੱਚ ਕੀਤੇ ਵਧੀਆ ਕਾਰਗੁਜ਼ਾਰੀ ਕਰਕੇ ਆਮ ਪਾਰਟੀ ਵਿੱਚ ਸ਼ਾਮਿਲ ਹੋਇਆ ਸੀ ਤੇ ਲੰਬੇ ਸਮੇਂ ਤੋਂ ਤਨਦੇਹੀ ਨਾਲ ਸੇਵਾ ਕਰ ਰਿਹਾ ਹਾਂ। ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਨੂੰ ਦਾ ਖਾਸ ਖਿਆਲ ਰੱਖਦੇ ਹੋਏ ਵਧੀਆ ਅੰਮੀਨੈਸ ਸਕੂਲ ਬਣਾਏ ਅਤੇ ਮਹੱਲਾ ਕਲੀਨਿਕ ਬਣਾਏ ਗਏ। ਇਹ ਆਮ ਲੋਕਾਂ ਦੀ ਪਾਰਟੀ ਹੈ। ਮੈਂ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਭਰੋਸਾ ਦਵਾਉਂਦਾ ਹਾਂ ਕਿ ਮੈਂ ਪਾਰਟੀ ਵਿੱਚ ਰਹਿ ਕੇ ਜੰਨਤਾ ਦੀ ਸੇਵਾ ਕਰਾਂ ਗਾ ਮੌਕੇ ਤੇ ਮੌਜੂਦ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਜਿਲਾ ਪ੍ਰਧਾਨ ਗੁਰਦਾਸ ਸਿੰਘ ਢੋਲਣ ਪ੍ਰਧਾਨ ਕਿੱਕਰ ਸਿੰਘ ਚੱਠੂ ਜਥੇਦਾਰ ਸਤਨਾਮ ਸਿੰਘ ਮਨਾਵਾਂ, ਜਥੇਦਾਰ ਹਰਜਿੰਦਰ ਸਿੰਘ ਸੋਢੀ, ਡਾਕਟਰ ਗੁਰਸਾਹਿਬ ਸਿੰਘ ,ਸੁਖਦੇਵ ਸਿੰਘ ਪੰਨੂ ,ਜਸਵਿੰਦਰ ਸਿੰਘ ਭੁੱਲਰ, ਸਕੱਤਰ ਸਿੰਘ ਭੁੱਲਰ ,ਰਵਿੰਦਰ ਸਿੰਘ ਭੁੱਲਰ ,ਲੱਖਾ ਸਿੰਘ ਅਤੇ ਮੇਜਰ ਸਿੰਘ ਆਦਿ ਹਾਜ਼ਰ ਸਨ।