ਖਾਲੜਾ : ਅੱਜ ਸਰਹੰਦੀ ਪਿੰਡ ਖਾਲੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਸਾਬਕਾ ਸਰਪੰਚ ਬਾਊ ਪਰਮਜੀਤ ਸ਼ਰਮਾ ਪੈਟ੍ਰੋਲ ਪੰਪ ਵਾਲ਼ੇ ਉਹਨਾਂ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਹੁੰਚ ਕੇ ਸਾਬਕਾ ਸਰਪੰਚ ਪਰਮਜੀਤ ਸ਼ਰਮਾ, ਦਿਨੇਸ਼ ਕੁਮਾਰ ਸ਼ਰਮਾ (ਟਿੰਕੂ) ਅਤੇ ਸਾਬਕਾ ਪੰਚਾਇਤ ਮੈਂਬਰ ਹਰਜੀਤ ਕੁਮਾਰ ਨੂੰ ਅਤੇ ਅਨੇਕਾਂ ਪਰਿਵਾਰ ਨੂੰ ਸਰੋਪੇ ਪਾ ਕੇ ਆਮ ਆਦਮੀ ਪਾਰਟੀ ਵਿੱਚ ਦੇ ਸ਼ਾਮਿਲ ਕੀਤਾ। ਐਮ ਐਲ ਏ ਸਰਵਨ ਸਿੰਘ ਧੁੰਨ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰਿਆਂ ਦਾ ਹੀ ਆਮ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦਾ ਹਾਂ । ਇਹਨਾਂ ਸਾਰਿਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਨਾਲ ਪਾਰਟੀ ਨੂੰ ਹੋਰ ਜਿਆਦਾ ਮਜਬੂਤੀ ਮਿਲੇਗੀ। ਅਤੇ ਅਸੀਂ ਰਲ ਮਿਲਕੇ ਸਾਰੇ ਹਲਕੇ ਦੇ ਵਿਕਾਸ ਦੇ ਕੰਮ ਕਰਾਂਗੇ । ਉਸ ਤੋਂ ਬਾਅਦ ਬਾਊ ਪਰਮਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਕਿ ਜੋ ਕਿ ਹਰ ਕਿਸੇ ਵਰਗ ਬਾਰੇ ਸੋਚਦੀ ਹੈ ।ਆਮ ਆਦਮੀ ਪਾਰਟੀ ਨੇ ਸਿਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ ਸਿਹਤ ਨੂੰ ਵੇਖਦੇ ਹੋਏ ਮਹੱਲਾ ਕਲੀਨਿਕ ਖੋਲੇ ਗਏ ਨਵੇਂ ਐਮੀਨੈਂਸ ਸਕੂਲ ਖੋਲੇ ਅਤੇ ਬਹੁਤ ਨਵੀਆਂ ਨੌਕਰੀਆਂ ਕੱਢੀਆਂ ਰੋਜ਼ਗਾਰ ਪੈਂਦਾ ਕੀਤੇ। ਨਾਲ ਹੀ ਦਿਨੇਸ਼ ਕੁਮਾਰ ਸ਼ਰਮਾ ਟਿੰਕੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਜਸਵਿੰਦਰ ਸਿੰਘ ਡੱਲੀਰੀ ਦੀ ਪ੍ਰੇਰਨਾ ਸਦਕਾ ਅੱਜ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ। ਆਮ ਆਦਮੀ ਪਾਰਟੀ ਨੇ ਹੁਣ ਤਕ ਜੰਨਤਾ ਪ੍ਰਤੀ ਜਿਵੇਂ ਬਿੱਜਲੀ ਬਿੱਲ ਕਈ ਬਿਜਲੀ ਦੀਆਂ ਜੂਨਟਾ ਫ੍ਰੀ ਕੀਤੀਆ । ਭਰਸ਼ਟਾਚਾਰ ਖਤਮ ਕੀਤਾ। ਏਸ ਮੌਕੇ ਤੇ ਮੌਜੂਦ ਦਿਨੇਸ਼ ਕੁਮਾਰ ਸ਼ਰਮਾ ਟਿੰਕੂ, ਸਾਬਕਾ ਮੈਂਬਰ ਹਰਜੀਤ ਕੁਮਾਰ, ਰਮਨ ਕੁਮਾਰ ,ਦੀਪਕ ਸ਼ਰਮਾ ਦੀਪੂ ,ਨਰਾਇਣ ਸ਼ਰਮਾ, ਅਰਸ਼ ਸ਼ਰਮਾ ,ਅਜੀਤ ਪਾਲ ਸਿੰਘ, ਅਮਨਦੀਪ ਸਿੰਘ , ਗੁਰਜੀਤ ਸਿੰਘ ਜੰਡ, ਸੁਖਦੇਵ ਸਿੰਘ ਸੋਨੀ, ਤਰਸੇਮ ਕੁਮਾਰ, ਸ਼ਿਵ ਕੁਮਾਰ, ਲਖਵਿੰਦਰ ਸਿੰਘ ਵੀਰੂ, ਅਮਿਤ ਸਿੰਘ, ਬਨਵਾਰੀ ਲਾਲ ,ਸਾਬਕਾ ਪ੍ਰਧਾਨ ਬੱਬੂ ਸ਼ਰਮਾ ,ਪੀ ਏ ਸੁਖਰਾਜ ਸਿੰਘ ,ਜਸਵਿੰਦਰ ਸਿੰਘ ਡਲੇਰੀ, ਪੀ ਏ ਰੇਸ਼ਮ ਸਿੰਘ ,ਸਕੱਤਰ ਸਿੰਘ, ਪ੍ਰਧਾਨ ਬਸੰਤ ਸਿੰਘ ਵੀਰਮਾ, ਪ੍ਰਤਾਪ ਸਿੰਘ ਸੰਧੂ ਟ੍ਰਾਂਸਪੋਰਟ ਵਾਲੇ, ਸਤਨਾਮ ਸਿੰਘ ਸੰਧੂ, ਸਤਨਾਮ ਸਿੰਘ ਮਿੱਤਰ ਅਮੀਸ਼ਾਹ ਅਤੇ ਅਮਨਦੀਪ ਸਿੰਘ ਮੋਨੂੰ ਆਦਿ