Friday, November 22, 2024

Entertainment

ਨੂੰਹ ਸੱਸ ਦੇ ਰਿਸਤੇ ਤੇ ਅਧਾਰਿਤ, ਹਾਸੇ ਦਾ ਖਜ਼ਾਨਾ ਹੋਵੇਗੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’

May 15, 2024 02:25 PM
SehajTimes

ਨੂੰਹ ਅਤੇ ਸੱਸ ਦੇ ਖ਼ੂਬਸੂਰਤ ਰਿਸ਼ਤੇ ਤੇ ਬਣੀ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਦਰਸ਼ਕਾਂ ਨੂੰ ‘ਨੀ ਮੈਂ ਸੱਸ ਕੁੱਟਣੀ-2’ ਦੇਖਣ ਨੂੰ ਮਿਲੇਗੀ। ਸੱਸ ਅਤੇ ਨੂੰਹ ਦੇ ਖੂਬਸੂਰਤ ਤੇ ਸਦੀਵੀਂ ਰਿਸ਼ਤੇ ਦੁਆਲੇ ਘੁੰਮਦੀ ਇਹ ਫਿਲਮ ਇਸ ਰਿਸ਼ਤੇ ਦੇ ਕੌੜੇ-ਮਿੱਠੇ ਪਲਾਂ ਨੂੰ ਪਰਦੇ ਤੇ ਪੇਸ਼ ਕਰਦੀ ਹੈ। ਆਪਣੇ ਸ਼ੂਟਿੰਗ ਦੇ ਦਿਨਾਂ ਤੋਂ ਹੀ ਚਰਚਾ ਵਿੱਚ ਚੱਲ ਰਹੀ ਇਸ ਫ਼ਿਲਮ ਦਾ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਦਿੰਦੀ ਇਹ ਫਿਲਮ 7 ਜੂਨ ਨੂੰ ਦੁਨੀਆ ਭਰ ਵਿੱਚ ਰਿਲੀਜ ਹੋਵੇਗੀ। ਇਸ ਫ਼ਿਲਮ ਦਾ ਟੀਜਰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਪੰਜਾਬੀ ਦੀ ਇਹ ਉਹ ਫ਼ਿਲਮ ਹੈ ਜਿਸ ਵਿੱਚ ਮਰਦ ਘੱਟ ਤੇ ਔਰਤਾਂ ਜ਼ਿਆਦਾ ਹਨ। ਫ਼ਿਲਮ ਦੇ ਪੋਸਟਰ ‘ਤੇ ਵੀ ਪੰਜਾਬੀ ਇੰਡਸਟਰੀ ਦੇ ਨਾਮੀਂ ਅਦਾਕਾਰਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਬਨਵੈਤ ਫ਼ਿਲਮਸ ਵੱਲੋਂ “ਸਾਰੇਗਾਮਾ” ਅਤੇ ਯੂਡਲੀ ਫਿਲਮਸ” ਦੇ ਸਹਿਯੋਗ ਨਾਲ ਬਣਾਈ ਇਸ ਫਿਲਮ ਦੀ ਕਹਾਣੀ ਵੀ ਨਿਰਦੇਸ਼ਕ ਮੋਹਿਤ ਬਨਵੈਤ ਨੇ ਲਿਖੀ ਹੈ। ਡਾਇਲਾਗ ਮੋਹਿਤ ਬਨਵੈਤ, ਅਮਨ ਸਿੱਧੂ ਅਤੇ ਧਰਮਬੀਰ ਭੰਗੂ ਨੇ ਲਿਖੇ ਹਨ। ਫਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਪੰਜਾਬੀ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਹੋਈ ਹੈ। ਕਾਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਇਹ ਫ਼ਿਲਮ ਇੱਕ ਅਜਿਹਾ ਪਰਿਵਾਰਕ ਡਰਾਮਾ ਹੈ ਜੋ ਦਰਸ਼ਕਾਂ ਦੇ ਢਿੱਡੀ ਪੀੜਾਂ ਤਾਂ ਪਾਵੇਗਾ ਹੀ ਬਲਕਿ ਨੂੰਹ ਅਤੇ ਸੱਸ ਦੇ ਰਿਸ਼ਤੇ ਦੀ ਮਜ਼ਬੂਤੀ ‘ਤੇ ਵੀ ਜ਼ੋਰ ਦੇਵੇਗਾ।

ਜੇ ਧੀਆਂ ਸੱਸ ਨੂੰ ਮਾਂ ਅਤੇ ਸੱਸਾਂ ਨੂੰਹ ਨੂੰ ਧੀਅ ਬਣਾ ਲੈਣ ਤਾਂ ਸਾਰੇ ਝਗੜੇ ਵੀ ਖਤਮ ਪੈ ਜਾਣ ਅਤੇ ਇਸ ਰਿਸ਼ਤੇ ਤੇ ਬਣੀਆਂ ਬੋਲੀਆਂ ਦਾ ਰੰਗ ਵੀ ਬਦਲ ਜਾਵੇ, ਇਹ ਫ਼ਿਲਮ ਹਾਸੇ ਹਾਸੇ ਵਿੱਚ ਇਹੋ ਸੁਨੇਹਾ ਦਿੰਦੀ ਹੈ। ਇਸ ਫ਼ਿਲਮ ਵਿੱਚ ਅਨੀਤਾ ਦੇਵਗਨ ਨੇ ਸੱਸ ਦਾ ਮੁੱਖ ਕਿਰਦਾਰ ਨਿਭਾਇਆ ਹੈ। ਨਿਰਮਲ ਰਿਸ਼ੀ ਅੱਗੇ ਉਸਦੀ ਸੱਸ ਹੈ ਅਤੇ ਨੂੰਹ ਦਾ ਮੁੱਖ ਕਿਰਦਾਰ ਤਨਵੀ ਨਾਗੀ ਨੇ ਨਿਭਾਇਆ ਹੈ। ਇਸ ਫ਼ਿਲਮ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਅਕਾਂਕਸ਼ਾ ਸਰੀਨ, ਹਾਰਬੀ ਸੰਘਾ, ਰਵਿੰਦਰ ਮੰਡ, ਦਿਲਨੂਰ ਕੌਰ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਣਗੇ। ਫ਼ਿਲਮ ਵਿੱਚ ਜਿੱਥੇ ਸੱਸਾਂ ਦੀ ਨੌਕ ਝੌਕ ਦਿਖਾਈ ਦੇਵੇਗੀ, ਉੱਥੇ ਹੀ ਮਹਿਤਾਬ ਵਿਰਕ ਤੇ ਤਨਵੀ ਨਾਗੀ ਦੀ ਖ਼ੂਬਸੂਰਤ ਜੋੜੀ ਫ਼ਿਲਮ ਵਿੱਚ ਹੋਰ ਰੰਗ ਭਰੇਗੀ। ਦੋਵਾਂ ਦੀ ਜੋੜੀ ਨੂੰ ਦਰਸ਼ਕ ਪਹਿਲਾਂ “ਨੀ ਮੈਂ ਸੱਸ ਕੁੱਟਣੀ-1” ਵਿੱਚ ਸ਼ਾਨਦਾਰ ਹੁੰਗਾਰਾ ਦੇ ਚੁੱਕੇ ਹਨ। ਪਹਿਲੇ ਸੀਕੁਅਲ ਵਾਂਗ ਹੀ ਇਸ ਫਿਲਮ ਦਾ ਵੀ ਮਿਊਜ਼ਿਕ ਦਰਸ਼ਕਾਂ ਦੀ ਜੁਬਾਨ ‘ਤੇ ਚੜੇਗਾ। ਫਿਲਮ ਦੇ ਗੀਤ ਹੈਪੀ ਰਾਏਕੋਟੀ, ਧਰਮਬੀਰ ਭੰਗੂ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਲੀ ਨੇ ਲਿਖੇ ਹਨ। ਫਿਲਮ ਦਾ ਮਿਊਜ਼ਿਕ ਐਵੀ ਸਰਾਂ, ਦਾ ਬੌਸ ਅਤੇ ਬਲੈਕ ਵਾਇਰਸ ਵਰਗੇ ਨਾਮੀਂ ਮਿਊਜ਼ਿਕ ਡਾਇਰੈਕਟਰਾਂ ਨੇ ਤਿਆਰ ਕੀਤਾ ਹੈ। 7 ਜੂਨ ਨੂੰ ਰਿਲੀਜ ਹੋ ਰਹੀ ਇਹ ਫਿਲਮ ਸਿਨੇਮਾਂਘਰਾਂ ਵਿੱਚ ਖੂਬ ਰੌਣਕਾਂ ਲਾਵੇਗੀ। ਇਸ ਗੱਲ ਦੀ ਆਸ ਫਿਲਮ ਦੀ ਟੀਮ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਹੈ।

ਜਿੰਦ ਜਵੰਦਾ 9463828000

Have something to say? Post your comment

 

More in Entertainment

 ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ

ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਆਪਣੇ ਘਰ ਬਿਗਾਨੇ’

ਸਰਸ ਮੇਲਾ ਮੋਹਾਲੀ; ਗਿੱਪੀ ਗਰੇਵਾਲ ਦੀ ਦਮਦਾਰ ਗਾਇਕੀ ਦੇ ਪ੍ਰਦਰਸ਼ਨ ਨਾਲ 10 ਦਿਨਾਂ ਤੋਂ ਚੱਲ ਰਿਹਾ ਮੇਲਾ ਹੋਇਆ ਸਮਾਪਤ

‘ਜੁਗਨੀ ਕੱਤਦੀ ਚਰਖਾ’ ਗਾ ਕੇ ਲਖਵਿੰਦਰ ਵਡਾਲੀ ਨੇ ਪੰਜਾਬੀ ਵਿਰਾਸਤ ਨੂੰ ਕੀਤਾ ਲੋਕਾਂ ਦੇ ਰੂਬਰੂ

ਸਲਮਾਨ ਖਾਨ ਨੂੰ ਮਿਲੀ Lawrence Bishnoi ਦੇ ਨਾਮ ਤੇ ਜਾਨੋ ਮਾਰਨ ਦੀ ਧਮਕੀ

ਸੁਨੱਖੀ ਪੰਜਾਬਣ  ਗ੍ਰੈਂਡ ਫਿਨਾਲੇ: ਪੰਜਾਬੀ ਮਾਣ ਅਤੇ ਸਨਮਾਨ ਦਾ ਜਸ਼ਨ

ਵਰਲਡ ਟੈਲੀਵਿਜ਼ਨ ਪ੍ਰੀਮਿਅਰ ਇਸ ਵਾਰ ਹੋਵੇਗਾ ਕਿਉਂਕਿ ਆ ਰਹੀ ਹੈ ਪੰਜਾਬੀ ਹਿੱਟ ਫਿਲਮ "ਨਿਗ੍ਹਾ ਮਾਰਦਾ ਆਈ ਵੇ" 27 ਅਕਤੂਬਰ ਨੂੰ ਦੁਪਹਿਰ ਇੱਕ ਵਜੇ ਜ਼ੀ ਪੰਜਾਬੀ ਤੇ!!

ਗੀਤੂ ਜੈਨ ਬਣੀ ਟ੍ਰਾਈਸਿਟੀ 2024 ਦੀ ਸਟਾਰ, ਚੰਡੀਗੜ੍ਹ ਦੀ ਕਰਵਾ ਰਾਣੀ

ਨਵੇਂ ਸ਼ੋਅ "ਜਵਾਈ ਜੀ" ਵਿੱਚ "ਅਮਰੀਨ" ਦ ਕਿਰਦਾਰ ਨਿਭਾਉਣ ਲਈ ਤਿਆਰ ਹੈ ਪੈਮ ਧੀਮਾਨ, ਸ਼ੁਰੂ ਹੋਣ ਵਾਲਾ ਹੈ 28 ਅਕਤੂਬਰ ਨੂੰ ਸ਼ਾਮ 7:30 ਵਜੇ

ਨਵੇਂ ਸ਼ੋਅ "ਜਵਾਈ ਜੀ", ਦੇ ਵਿੱਚ "ਸਿਦਕ" ਦਾ ਰੋਲ ਨਿਭਾਉਣ ਆ ਰਹੀ ਹੈ ਨੇਹਾ ਚੌਹਾਨ, 28 ਅਕਤੂਬਰ ਨੂੰ ਸ਼ਾਮ 7:30 ਵਜੇ!