ਕੇਂਦਰ ਸਰਕਾਰ ਨੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਵਿੱਚ ਅੱਜ ਕਟੌਤੀ ਕੀਤੀ ਹੈ। ਹੁਣ ਕੱਚੇ ਤੇਲ ‘ਤੇ ਟੈਕਸ 5700 ਰੁਪਏ ਪ੍ਰਤੀ ਟਨ ਹੋ ਗਿਆ ਹੈ। ਪਹਿਲਾਂ ਇਹ 8,400 ਰੁਪਏ ਪ੍ਰਤੀ ਟਨ ਸੀ। 1 ਮਈ ਨੂੰ 9,600 ਰੁਪਏ ਤੋਂ 8,400 ਰੁਪਏ ਪ੍ਰਤੀ ਮੀਟ੍ਰਿਕ ਟਨ ਤੱਕ ਦੀ ਕਟੌਤੀ ਤੋਂ ਬਾਅਦ ਵਿੰਡਫਾਲ ਟੈਕਸ ਵਿੱਚ ਇਹ ਲਗਾਤਾਰ ਦੂਜੀ ਵਾਰ ਕਟੌਤੀ ਕੀਤੀ ਹੈ। ਇਹ ਟੈਕਸ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ ਦੇ ਰੂਪ ਵਿੱਚ ਲਗਾਇਆ ਗਿਆ ਹੈ। ਇਹ ਟੈਕਸ ਡੀਜ਼ਲ, ਪੈਟਰੋਲ ਅਤੇ ਜੈੱਟ ਫਿਊਲ (ਏ.ਟੀ.ਐੱਫ.) ਦੇ ਨਿਰਯਾਤ ‘ਤੇ ਵੀ ਲਗਾਇਆ ਜਾਂਦਾ ਹੈ। ਵਰਤਮਾਨ ਵਿੱਚ ਡੀਜ਼ਲ, ਪੈਟਰੋਲ ਅਤੇ 1“6 ਦੇ ਨਿਰਯਾਤ ‘ਤੇ ਜ਼ੀਰੋ ਡਿਊਟੀ ਹੈ। ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਕੱਚੇ ਤੇਲ ਦੀਆਂ ਦਰਾਂ 16 ਮਈ 2024 ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ।