ਨਵੀਂ ਦਿੱਲੀ : ਆਕਸੀਜਨ ਸੰਕਟ ਦੇ ਮਸਲੇ ’ਤੇ ਕੇਂਦਰ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਆਦੇਸ਼ ਦੀ ਪਾਲਣਾ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੈ। ਹੁਕਮ ਦੀ ਪਾਲਣਾ ਨਾ ਕਰਨ ਵਾਲੇ ਅਧਿਕਾਰੀਆਂ ’ਤੇ ਕਾਰਵਾਈ ਹੋਵੇ। ਜਸਟਿਸ ਚੰਦਰਚੂੜ ਨੇ ਰਾਜਧਾਨੀ ਦਿੱਲੀ ਦੇ ਆਕਸੀਜਨ ਸੰਕਟ ’ਤੇ ਸੁਝਾਅ ਦਿਤਾ ਕਿ ਵਿਗਿਆਨਕ ਤਰੀਕੇ ਨਾਲ ਇਸ ਦੀ ਵੰਡ ਦੀ ਵਿਵਸਥਾ ਕਰੇ। ਮੁੰਬਈ ਵਿਚ ਬੀਐਮਸੀ ਨੇ ਕੋਰੋਨਾ ਕਾਲ ਵਿਚ ਵਧੀਆ ਕੰਮ ਕੀਤਾ ਹੈ, ਅਜਿਹੇ ਵਿਚ ਦਿੱਲੀ ਨੂੰ ਕੁਝ ਸਿੱਖਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਆਕਸੀਜਨ ਚਾਰ ਅਧਿਕਾਰੀਆਂ ਨੂੰ ਜੇਲ ਵਿਚ ਸੁੱਟਣ ਨਾਲ ਨਹੀਂ ਆਵੇਗੀ, ਸਾਨੂੰ ਯਕੀਨੀ ਕਰਨਾ ਪਵੇਗਾ ਕਿ ਜ਼ਿੰਦਗੀਆਂ ਬਚਣ। ਅਦਾਲਤ ਨੇ ਕਿਹਾ ਕਿ ਦਿੱਲੀ ਵਿਚ ਗੰਭੀਰ ਹਾਲਾਤ ਹਨ ਅਤੇ ਉਸ ਨੇ ਕੇਂਦਰ ਨੂੰ ਤਿੰਨ ਦਿਨ ਵਿਚ ਕੀਤੀ ਗਈ ਆਕਸੀਜਨ ਸਪਲਾਈ ਬਾਰੇ ਪੁਛਿਆ।