Saturday, July 06, 2024
BREAKING NEWS
ਖਡੂਰ ਸਾਹਿਬ ਤੋਂ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੇ MP ਵਜੋਂ ਚੁੱਕੀ ਸਹੁੰਰਿਸ਼ੀ ਸੁਨਕ ਨੇ ਬ੍ਰਿਟੇਨ ਚੋਣਾਂ ‘ਚ ਕਬੂਲ ਕੀਤੀ ਹਾਰ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨ ਪੰਜਾਬ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈਖੇਤੀਬਾੜੀ ਸਿੱਖਿਆ ਕੌਂਸਲ ਨੇ ਵਿਦਿਆਰਥੀਆਂ ਨੂੰ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਕੀਤਾ ਸੁਚੇਤ ਰੱਖਿਆ ਮੰਤਰੀ ਨੇ ਲੱਦਾਖ ਨਦੀ ‘ਚ ਸ਼ਹੀਦ ਹੋਏ ਜਵਾਨਾ ‘ਤੇ ਜਤਾਇਆ ਦੁੱਖਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਹੋਇਆ ਦੇਹਾਂਤਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਮੁੰਡਨ ਦੀ ਰਸਮ ਲਈ ਖੋਲ੍ਹੀ ਦੁਕਾਨਦਿਲ ਦਾ ਦੌਰਾ ਪੈਣ ਕਾਰਨ ਮੁਕੇਰੀਆਂ ਦਾ CRPF ਹੈੱਡ ਕਾਂਸਟੇਬਲ ਨਾਗਾਲੈਂਡ ‘ਚ ਹੋਇਆ ਸ਼ਹੀਦਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਤੁਰੰਤ ਰਾਹਤ ਦੇਣ ਤੋਂ ਕੀਤਾ ਇਨਕਾਰ ਅਗਲੀ ਸੁਣਵਾਈ 26 ਜੂਨ ਨੂੰ

Malwa

ਪਟਿਆਲਾ ਜ਼ਿਲ੍ਹੇ 'ਚ ਭੰਗ ਦੀ ਬੂਟੀ ਪਨਪਣ ਤੋਂ ਰੋਕਣ ਲਈ ਕਮੇਟੀ ਦਾ ਗਠਨ : DC

May 28, 2024 11:34 AM
SehajTimes
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਭੰਗ ਦੀ ਬੂਟੀ ਪਨਪਣ ਤੋਂ ਰੋਕਣ ਲਈ ਸਬ ਡਵੀਜਨ ਪੱਧਰ 'ਤੇ ਕਮੇਟੀਆਂ ਦਾ ਗਠਨ ਕੀਤਾ ਹੈ। ਇਹ ਕਮੇਟੀਆਂ ਬਲਬੀਰ ਸਿੰਘ ਉਰਫ਼ ਪੰਜੂ ਬਨਾਮ ਸਟੇਟ ਆਫ਼ ਪੰਜਾਬ ਮਾਮਲੇ ਵਿੱਚ ਉਚ ਅਦਾਲਤ ਵੱਲੋਂ ਜਾਰੀ ਹਦਾਇਤਾਂ ਤਹਿਤ ਭੰਗ ਦੇ ਬੂਟੇ ਦੀ ਕਾਸ਼ਤ ਉਪਰ ਕੰਟਰੋਲ ਕਰਨ ਲਈ ਕੰਮ ਕਰਨਗੀਆਂ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਬ ਡਵੀਜਨ ਪੱਧਰ 'ਤੇ ਸਬੰਧਤ ਐਸ.ਡੀ.ਐਮਜ, ਡੀ.ਐਸ.ਪੀਜ, ਬੀ.ਡੀ.ਪੀ.ਓਜ (ਪੇਂਡੂ ਖੇਤਰ ਲਈ) ਤੇ ਸਬੰਧਤ ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ (ਸ਼ਹਿਰੀ ਖੇਤਰਾਂ ਲਈ) ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭੰਗ ਦੀ ਬੂਟੀ ਬਾਰੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਸਰਵੇ ਕਰਨ ਲਈ ਸ਼ਹਿਰੀ ਖੇਤਰ ਵਿੱਚ ਸਬੰਧਤ ਪਟਵਾਰੀ, ਪੁਲਿਸ ਤੇ ਨਗਰ ਕੌਂਸਲ ਦੇ ਮੁਲਾਜਮ ਡਿਊਟੀ ਨਿਭਾਉਣਗੇ । ਜਦੋਂਕਿ ਪਿੰਡਾਂ ਵਿੱਚ ਪਟਵਾਰੀ ਸਮੇਤ ਸਬੰਧਤ ਪੁਲਿਸ ਥਾਣੇ ਜਾਂ ਚੌਂਕੀ ਦੇ ਮੁਲਾਜਮ ਤੇ ਪਿੰਡ ਦੇ ਨੰਬਰਦਾਰ ਵੱਲੋਂ ਇਹ ਕੰਮ ਕੀਤਾ ਜਾਵੇਗਾ ਅਤੇ ਸਰਕਾਰੀ ਵਿਭਾਗਾਂ ਦੀ ਮਲਕੀਤੀ ਵਾਲੀ ਥਾਂ ਵਿੱਚ ਸਬੰਧਤ ਵਿਭਾਗ ਦੇ ਮੁਖੀ ਵੱਲੋਂ ਨਾਮਜਦ ਮੁਲਾਜਮ ਅਤੇ ਸਬੰਧਤ ਥਾਣੇ ਦਾ ਮੁਲਾਜਮ ਇਸ ਸਰਵੇ ਲਈ ਡਿਊਟੀ ਕਰਨਗੇ । ਸ਼ੌਕਤ ਅਹਿਮਦ ਪਰੇ ਵੱਲੋਂ ਜਾਰੀ ਹੁਕਮ, ਜੋਕਿ ਐਸ.ਐਸ.ਪੀ., ਸਮੂਹ ਐਸ.ਡੀ.ਐਮਜ, ਬੀ.ਡੀ.ਪੀ.ਓਜ, ਸਾਰੇ ਕਾਰਜ ਸਾਧਕ ਅਫ਼ਸਰਾਂ, ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਸਾਰੇ ਵਿਭਾਗੀ ਮੁਖੀਆਂ ਨੂੰ ਭੇਜੇ ਗਏ ਹਨ, ਵਿੱਚ ਕਿਹਾ ਗਿਆ ਹੈ ਕਿ ਇਹ ਟੀਮਾਂ ਆਪਣਾ ਸਰਵੇ 4 ਹਫ਼ਤਿਆਂ ਵਿੱਚ ਮੁਕੰਮਲ ਕਰਨਗੀਆਂ । ਭੰਗ ਦੀ ਬੂਟੀ ਦੀ ਕਾਸ਼ਤ ਰੋਕਣ ਲਈ ਸਥਾਨਕ ਧਾਰਮਿਕ ਅਸਥਾਨਾਂ ਤੋਂ ਰੋਜ਼ਾਨਾ ਅਨਾਊਂਸਮੈਂਟ ਵੀ ਕਰਵਾਈ ਜਾਵੇਗੀ। ਕਿਉਂਕਿ ਬਰਸਾਤਾਂ ਵਿੱਚ ਭੰਗ ਦੀ ਬੂਟੀ ਹੋਰ ਵੀ ਜਿਆਦਾ ਫੈਲਦੀ ਹੈ, ਇਸ ਲਈ ਇਸ ਨੂੰ ਨਸ਼ਟ ਕਰਨ ਵਾਲੀਆਂ ਟੀਮਾਂ ਸਰਵੇ ਇਹ ਯਕੀਨੀ ਬਨਾਉਣਗੀਆਂ ਕਿ ਭੰਗ ਦੇ ਬੂਟੇ ਨੂੰ ਕਾਨੂੰਨ ਮੁਤਾਬਕ ਹੁਣੇ ਹੀ ਨਸ਼ਟ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਐਨ.ਡੀ.ਪੀ.ਐਸ. ਐਕਟ 1985 ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਜਾਰੀ ਡਰੱਗ ਲਾਅ ਇਨਫੋਰਸਮੈਂਟ ਅਫ਼ਸਰ ਦੀ ਹੈਂਡਬੁਕ 'ਚ ਦਿੱਤੇ ਨਿਰਦੇਸ਼ਾਂ ਨੂੰ ਗਠਿਤ ਟੀਮਾਂ ਲਾਗੂ ਕਰਨਾ ਯਕੀਨੀ ਬਨਾਉਣਗੀਆਂ। ਉਪਰੰਤ ਇਹ ਸਾਰੀਆਂ ਟੀਮਾਂ ਆਪਣੀ ਐਕਸ਼ਨ ਟੇਕਨ ਰਿਪੋਰਟ ਵੀ ਐਸ.ਡੀ.ਐਮਜ਼ ਕੋਲ ਜਮ੍ਹਾਂ ਕਰਵਾਉਣਗੀਆਂ। ਜੇਕਰ ਇਨ੍ਹਾਂ ਟੀਮਾਂ ਨੂੰ ਭੰਗ ਦੇ ਬੂਟੇ ਮਿਲਦੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਨਿਯਮਾਂ ਮੁਤਾਬਕ ਨਸ਼ਟ ਕੀਤਾ ਜਾਵੇਗਾ ਅਤੇ ਇਹ ਟੀਮਾਂ ਇਹ ਵੀ ਯਕੀਨੀ ਬਨਾਉਣਗੀਆਂ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਭੰਗ ਦੇ ਬੂਟੇ ਉਗਾਉਣ ਵਾਲੇ ਵਿਰੁੱਧ ਨਿਯਮਾਂ ਮੁਤਾਬਕ ਅਤੇ ਐਨ.ਡੀ.ਪੀ.ਐਸ. ਐਕਟ 1985 ਤਹਿਤ ਕਾਰਵਾਈ ਕੀਤੀ ਜਾਵੇਗੀ।
 

Have something to say? Post your comment

 

More in Malwa

ਡੀ.ਸੀ. ਦਫ਼ਤਰ ਵਿਖੇ ਆਉਣ ਵਾਲੇ ਲੋਕਾਂ ਲਈ ਸਹਾਇਤਾ ਕੇਂਦਰ ਬਣਿਆਂ ਰਾਹਤ

ਇੰਜ: ਜਗਜੀਤ ਸਿੰਘ ਨੇ ਸੰਭਾਲਿਆ ਮੈਂਬਰ ਪਾਵਰ ਦਾ ਆਹੁਦਾ 

ਪਟਿਆਲਾ ‘ਚ ਬਾਲ ਭੀਖ ਵਿਰੁੱਧ ਕਾਰਵਾਈ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਚਾਰ ਬੱਚੇ ਰੈਸਕਿਊ ਕਰਵਾਏ 

ਪਤਨੀ ਨਾਲ ਤਲਾਕ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ 

ਮੌਨਸੂਨ ਸੀਜ਼ਨ ਦੀਆਂ ਤਿਆਰੀਆਂ ਸਬੰਧੀ SDM ਦੁਧਨਸਾਧਾਂ ਵੱਲੋਂ ਅਧਿਕਾਰੀਆਂ ਨਾਲ ਬੈਠਕ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਾਫ ਸਫਾਈ ਦੇ ਪਦਾਰਥ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ 9 ਜੁਲਾਈ ਤੋਂ ਸ਼ੁਰੂ

ਹਵਾਈ ਫੌਜ ਵਿੱਚ ਅਗਨੀਵੀਰਵਾਯੂ ਦੀ ਭਰਤੀ ਲਈ ਫਰਵਰੀ 2025 ਵਿੱਚ ਹੋਵੇਗੀ ਭਰਤੀ ਪ੍ਰਕ੍ਰਿਆ

ਮੁਲਾਜਮਾਂ ਨੂੰ ਰੈਗੂਲਰ ਸਕੇਲ ਲਈ ਤੇ ਨਾਜਾਇਜ਼ ਪਰਚਿਆਂ ਨੂੰ ਰੱਦ ਕਰਕੇ ਤਨਖ਼ਾਹ ਦਾ ਨੋਟੀਫਿਕੇਸ਼ਨ ਜਾਰੀ ਕਰੇ :ਸਾਬਰ ਅਲੀ

ਭਗਵਾਨ ਮਹਾਵੀਰ ਪੁਰਸਕਾਰ ਲਈ ਅਰਜ਼ੀਆਂ ਮੰਗੀਆਂ

ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲੱਗਦੇ ਕੈਂਪਾਂ ਦਾ ਲਾਭ ਲੈਣ ਲੋਕ : ਸ਼ੌਕਤ ਅਹਿਮਦ ਪਰੇ