ਨਵੀਂ ਦਿੱਲੀ : ਭਾਰਤ ਦੇਸ਼ ਵਿਚ ਕੋਰੋਨਾ ਦੀ ਮਾੜੀ ਹਾਲਤ ਕਾਰਨ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਦਰ ਦਿਨੋ ਦਿਨ ਵੱਧ ਰਹੀ ਹੈ ਇਸੇ ਕਰ ਕੇ ਭਾਰਤੀ ਰੇਲਵੇ ਨੇ ਕਈ ਰੇਲਾਂ ਦੇ ਚਲੱਣ ਉਤੇ ਪਾਬੰਦੀ ਲਾ ਦਿਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਧਦੇ ਕੋਰੋਨਾ ਮਾਮਲੀਆਂ ਦੇ ਚੱਲਦੇ ਮੁਸਾਫਰਾਂ ਦੀ ਕਮੀ ਅਤੇ ਲਗਾਤਾਰ ਵੱਧਦੇ ਮਹਾਮਾਰੀ ਦੇ ਅੰਕੜਿਆਂ ਨੂੰ ਵੇਖਦੇ ਹੋਏ ਰੇਲਵੇ ਨੇ ਇਨ੍ਹਾਂ ਟਰੇਨਾਂ ਨੂੰ 7 ਮਈ ਤੋਂ ਅਗਲੇ ਹੁਕਮ ਤੱਕ ਕੈਂਸਲ ਕਰ ਦਿੱਤਾ ਹੈ।
ਦਰਾਸਲ ਵੱਧਦੇ ਕੋਰੋਨਾ ਇਨਫੈਕਸ਼ਨ ਅਤੇ ਮੁਸਾਫਰਾਂ ਦੀ ਕਮੀ ਦੇ ਚੱਲਦੇ ਰੇਲਵੇ ਨੇ ਦਿੱਲੀ ਤੋਂ ਚੱਲਣ ਵਾਲੀਆਂ 72 ਟਰੇਨਾਂ ਨੂੰ 7 ਮਈ ਤੋਂ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚ 8 ਜੋੜੀ ਸ਼ਤਾਬਦੀ, 2 ਜੋੜ ਜਨ ਸ਼ਤਾਬਦੀ, 2 ਦੁਰੰਤੋ, 2 ਰਾਜਧਾਨੀ ਅਤੇ ਇੱਕ ਵੰਦੇ ਭਾਰਤ ਟਰੇਨ ਵੀ ਸ਼ਾਮਿਲ ਹੈ। ਅਗਲੇ ਹੁਕਮ ਤੱਕ ਇਹ ਟਰੇਨਾਂ ਨਹੀਂ ਚੱਲਣਗੀਆਂ।