ਸੁਨਾਮ : ਕੌਮਾਂਤਰੀ ਪੱਧਰ ਤੇ ਲੋੜਵੰਦਾਂ ਦੀ ਮੱਦਦਗਾਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਸੁਨਾਮ ਮੇਨ ਦੀ ਨਵੀਂ ਟੀਮ ਨੇ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ ਦੀ ਅਗਵਾਈ ਹੇਠ ਆਪਣੇ ਕਾਰਜਕਾਲ ਦੀ ਸ਼ੁਰੂਆਤ ਡਾਕਟਰ ਦਿਵਸ ਮੌਕੇ ਕਰਦਿਆਂ ਮਨੁੱਖਤਾ ਦੀ ਸੇਵਾ ਨੂੰ ਵਧੇਰੇ ਪ੍ਰਪੱਕਤਾ ਨਾਲ ਕਰਨ ਦਾ ਅਹਿਦ ਲਿਆ। ਗਊਸ਼ਾਲਾ ਵਿਖੇ ਆਯੋਜਿਤ ਸਮਾਗਮ ਮੌਕੇ ਸਿਵਲ ਸਰਜਨ ਸੰਗਰੂਰ ਡਾਕਟਰ ਕ੍ਰਿਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰੋਟਰੀ 3090 ਦੇ ਰਹਿ ਚੁੱਕੇ ਗਵਰਨਰ ਘਣਸ਼ਿਆਮ ਕਾਂਸਲ ਨੇ ਸ਼ਿਰਕਤ ਕੀਤੀ। ਰੋਟਰੀ ਕਲੱਬ ਦੀ ਨਵੀਂ ਟੀਮ ਨੇ ਗਊਆਂ ਨੂੰ ਹਰਾ ਚਾਰਾ ਪਾਕੇ ਸੇਵਾ ਦਾ ਕਾਰਜ ਆਰੰਭਿਆ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਕ੍ਰਿਪਾਲ ਸਿੰਘ ਨੇ ਕਿਹਾ ਕਿ ਰੋਟਰੀ ਨੇ ਕੌਮਾਂਤਰੀ ਪੱਧਰ ਤੇ ਲੋੜਵੰਦਾਂ ਦੀ ਮੱਦਦ ਕਰਕੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਉਪਰਾਲੇ ਕੀਤੇ ਹਨ ਅਜਿਹੇ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੋਟਰੀ ਦੁਆਰਾ ਪੋਲੀਓ ਰੋਕੂ ਮੁਹਿੰਮ ਦਾ ਅਸਰ ਦੁਨੀਆਂ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ। ਜ਼ਿਲ੍ਹਾ ਗਵਰਨਰ ਘਣਸ਼ਿਆਮ ਕਾਂਸਲ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਵਿੱਚ ਜ਼ਿਕਰ ਕੀਤਾ। ਰੋਟਰੀ ਕਲੱਬ ਸੁਨਾਮ ਮੇਨ ਦੇ ਨਵੇਂ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਰੋਟਰੀ ਦੀ ਨਵੀਂ ਟੀਮ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਭਲਾਈ ਲਈ ਸ਼ੁਰੂ ਕੀਤੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਰੋਟਰੀ ਦਾ ਮੁੱਖ ਉਦੇਸ਼ ਹੀ ਲੋੜਵੰਦਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਡਾਕਟਰ ਅਤੇ ਚਾਰਟਰਡ ਅਕਾਊਂਟੈਂਟ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਦੇ ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਖਜਾਨਚੀ ਰਾਜਨ ਸਿੰਗਲਾ, ਹਨੀਸ਼ ਸਿੰਗਲਾ ਸੈਕਟਰੀ, ਹਰੀਸ਼ ਗੋਇਲ ਪ੍ਰਾਜੈਕਟ ਚੇਅਰਮੈਨ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੰਜੇ ਕਾਮਰਾ, ਡਾਕਟਰ ਚਮਨਦੀਪ ਸਿੰਘ ਰੇਖੀ, ਵਿਜੇ ਮੋਹਨ ਸਿੰਗਲਾ, ਮਨੋਹਰ ਲਾਲ ਅਰੋੜਾ, ਸੰਦੀਪ ਜੈਨ, ਬਹਾਲ ਸਿੰਘ, ਸ਼੍ਰੀ ਗੋਪਾਲ, ਡਾਕਟਰ ਵਿਜੇ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।