ਪਟਿਆਲਾ : ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜੁਲਾਈ 2024 (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ਸਮਾਂ 11 ਵਜੇ ਤੋਂ 2:15 ਵਜੇ ਤੱਕ 4 ਜੁਲਾਈ ਤੋਂ 20 ਜੁਲਾਈ ਤੱਕ ਬੋਰਡ ਵੱਲੋਂ ਸਥਾਪਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਆਲ਼ੇ ਦੁਆਲੇ ਦਫ਼ਾ 144 ਸੀ.ਆਰ.ਪੀ.ਸੀ. ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਅਨੁਪੂਰਕ ਪ੍ਰੀਖਿਆਵਾਂ ਜੁਲਾਈ 2024 (ਸਮੇਤ ਓਪਨ ਸਕੂਲ) ਮਿਤੀ 4 ਜੁਲਾਈ ਤੋਂ 20 ਜੁਲਾਈ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਬੋਰਡ ਵੱਲੋਂ ਤਹਿਸੀਲ ਪੱਧਰ ’ਤੇ ਸਥਾਪਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹੇ ਦੇ ਸਮੁੱਚੇ ਪ੍ਰੀਖਿਆ ਕੇਂਦਰਾਂ ਦੇ ਆਲ਼ੇ ਦੁਆਲੇ ਮਿਤੀ 4 ਜੁਲਾਈ 2024 ਤੋਂ 20 ਜੁਲਾਈ 2024 ਤੱਕ ਦਫ਼ਾ 144 ਸੀ.ਆਰ.ਪੀ.ਸੀ. ਲਗਾਈ ਜਾਂਦੀ ਹੈ, ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।