ਨਵੀਂ ਦਿੱਲੀ : ਦਿੱਲੀ ’ਚ ਕੋਰੋਨਾ ਆਫ਼ਤ ਕਾਰਨ ਹਾਲਾਤ ਦਿਨ ਬਾ ਦਿਨ ਵਿਗੜਦੇ ਜਾ ਰਹੇ ਹਨ, ਜਿਸ ਕਾਰਨ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ’ਚ Lockdown 17 ਮਈ ਤੱਕ ਵਧਾ ਰਹੇ ਹਾਂ। ਇਸ ਦੌਰਾਨ ਦਿੱਲੀ ’ਚ ਕੱਲ੍ਹ ਤੋਂ ਯਾਨੀ ਕਿ 10 ਮਈ ਤੋਂ ਮੈਟਰੋ ਨਹੀਂ ਚੱਲੇਗੀ। ਇਸ ਦੇ ਨਾਲ ਹੀ ਪਹਿਲਾਂ ਵਾਲੀਆਂ ਪਾਬੰਦੀਆਂ ਉਸੇ ਤਰ੍ਹਾਂ ਲਾਗੂ ਰਹਿਣਗੀਆਂ।