ਗੁਹਾਟੀ : ਨਾਰਥ ਈਸਟ ਡੈਮੋਕਰੈਟਿਕ ਅਲਾਇੰਸ ਦੇ ਕਨਵੀਨਰ ਹਿਮੰਤ ਬਿਸਵ ਸਰਮਾ ਅੱਜ ਸਰਬਸੰਮਤੀ ਨਾਲ ਭਾਜਪਾ ਦੇ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਅਤੇ ਉਨ੍ਹਾਂ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਰਕਾਰ ਬਣਾਉਣ ਲਈ ਸੱਦਾ ਦਿਤਾ ਜਾਵੇਗਾ। ਕੇਂਦਰੀ ਨਿਗਰਾਨ ਅਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਇਹ ਜਾਣਕਾਰੀ ਦਿਤੀ। ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਸਰਮਾ ਦੇ ਨਾਮ ਦਾ ਪ੍ਰਸਤਾਵ ਰਖਿਆ ਅਤੇ ਭਾਜਪਾ ਦੇ ਪ੍ਰਦੇਸ਼ ਪਾਰਟੀ ਪ੍ਰਧਾਨ ਰਣਜੀਤ ਕੁਮਾਰ ਦਾਸ ਅਤੇ ਹਾਫਲਾਂਗ ਦੇ ਨਵੇਂ ਚੁਣੇ ਵਿਧਾਇਕ ਨੰਦਿਤਾ ਗਾਲਸਾ ਨੇ ਇਸ ਤਜਵੀਜ਼ ਦਾ ਸਮਰਥਨ ਕੀਤਾ। ਤੋਮਰ ਨੇ ਕਿਹਾ ਕਿ ਭਾਜਪ, ਅਸਮ ਗਣ ਪਰਿਸ਼ਦ ਅਤੇ ਯੂਨਾਇਟਿਡ ਪੀਪਲਜ਼ ਪਾਰਟੀ ਲਿਬਰਲ ਦੇ ਅਪਣੇ ਗਠਜੋੜ ਭਾਈਵਾਲਾਂ ਨਾਲ ਛੇਤੀ ਹੀ ਬੈਠਕ ਕਰੇਗੀ।