ਆਸਾਮ : ਆਸਾਮ ਵਿਚ ਅੱਜ 10 ਦਿਨਾਂ 'ਚ ਚੌਥੀ ਵਾਰ ਭੂਚਾਲ ਆਇਆ ਹੈ। ਆਸਾਮ ਦੇ ਇਲਾਕੇ ਨਗਾਂਵ 'ਚ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.0 ਦਰਜ ਕੀਤੀ ਗਈ। ਭੂਚਾਲ ਦੀ ਤੀਬਰਤਾ ਜ਼ਿਆਦਾ ਸੀ ਪਰ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਪਹਿਲਾਂ 7 ਮਈ ਨੂੰ ਆਸਾਮ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 2.8 ਮਾਪੀ ਗਈ ਸੀ। ਦੱਸਣਯੋਗ ਹੈ ਕਿ 10 ਦਿਨਾਂ 'ਚ ਇਹ ਚੌਥਾ ਮੌਕਾ ਹੈ, ਜਦੋਂ ਆਸਾਮ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। 5 ਮਈ ਅਤੇ 3 ਮਈ ਨੂੰ ਵੀ ਆਸਾਮ 'ਚ ਭੂਚਾਲ ਆਇਆ ਸੀ।