ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਵਿਖੇ ਪ੍ਰਿੰਸੀਪਲ ਮੀਨਾਕਸ਼ੀ ਮੜਕਨ ਦੀ ਅਗਵਾਈ ਹੇਠ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਅਤੇ ਰੈਡ ਕਰਾਸ ਵਿਭਾਗ ਵੱਲੋਂ ਕੈਂਪਸ ਨੂੰ ਹਰਾ-ਭਰਾ ਬਣਾਉਣ ਲਈ ਬੂਟੇ ਲਾਏ ਗਏ। ਇਸ ਮੌਕੇ ਕਾਲਜ਼ ਪ੍ਰਿੰਸੀਪਲ ਮੀਨਾਕਸ਼ੀ ਮੜਕਨ ਨੇ ਕਿਹਾ ਕਿ ਮਨੁੱਖੀ ਜ਼ਿੰਦਗੀ ਲਈ ਰੁੱਖਾਂ ਦੀ ਬਹੁਤਾਤ ਜ਼ਰੂਰੀ ਹੈ। ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਹਰ ਇੱਕ ਇਨਸਾਨ ਨੂੰ ਫਜ਼ੂਲ ਖਰਚੀ ਅਤੇ ਦਿਖਾਵਾ ਬੰਦ ਕਰਕੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਰੁੱਖ ਅਤੇ ਮਨੁੱਖ ਦੀ ਸਦੀਆਂ ਪੁਰਾਣੀ ਸਾਂਝ ਨੂੰ ਬਰਕਰਾਰ ਰੱਖਿਆ ਜਾ ਸਕੇ। ਐਸ ਈ ਆਈ ਐਸ ਅਤੇ ਰੈਡ ਕਰਾਸ ਵਿਭਾਗ ਦੇ ਇੰਚਾਰਜ਼ ਪ੍ਰੋਫੈਸਰ ਮੁਖਤਿਆਰ ਸਿੰਘ ਨੇ ਕਾਲਜ਼ ਕੈਂਪਸ ਵਿੱਚ ਲਾਏ ਬੂਟਿਆਂ ਦੀ ਸੰਭਾਲ ਦਾ ਜ਼ਿੰਮਾ ਲੈਂਦਿਆਂ ਕਿਹਾ ਕਿ ਸਟਾਫ਼ ਮੈਂਬਰ ਅਤੇ ਵਿਦਿਆਰਥੀ ਬੂਟਿਆਂ ਦੀ ਸੰਭਾਲ ਕਰਨਗੇ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਸਿੰਗਲਾ, ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਸਿੰਘ ਹਾਂਡਾ, ਪ੍ਰੋਫੈਸਰ ਗਗਨਦੀਪ ਸਿੰਘ , ਪ੍ਰੋਫੈਸਰ ਮਨਪ੍ਰੀਤ ਸਿੰਘ ਗਿੱਲ, ਸੁਰਿੰਦਰ ਸਿੰਘ ਭਰੂਰ, ਪ੍ਰੋਫੈਸਰ ਗਗਨਦੀਪ ਸਿੰਘ ਹਾਂਡਾ, ਡਾਕਟਰ ਮਨਪ੍ਰੀਤ ਕੌਰ ਹਾਂਡਾ, ਪ੍ਰੋਫੈਸਰ ਚੀਮਾਂ, ਪ੍ਰੋ.ਜਸਪਾਲ ਸਿੰਘ, ਪ੍ਰੋ.ਸ਼ਿਵਾਨੀ, ਪ੍ਰੋ ਅਸ਼ਵਨੀ ਗੋਇਲ ਅਤੇ ਸਟਾਫ ਮੈਂਬਰ ਹਾਜ਼ਰ ਸਨ।