ਖਾਲੜਾ : ਅੱਜ ਪਿੰਡ ਖਾਲੜਾ ਵਿਖੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸ਼ੁਰੂ ਕੀਤੇ ਗਏ ਮਿਸ਼ਨ 'ਸਰਕਾਰ ਤੁਹਾਡੇ ਦੁਆਰ' ਤਹਿਤ ਰੈਸਟ ਹਾਊਸ ਖਾਲੜਾ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਏਸ ਮੌਕੇ ਤੇ ਏ. ਡੀ. ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ। ਏਸ ਦੇ ਵਿੱਚ ਸਰਕਾਰ ਦੀ ਮਨਸ਼ਾ ਇਹ ਹੈ ਕਿ ਜਿੰਨੇ ਵੀ ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿੰਡ ਵਿੱਚ ਹੀ ਸਾਰੇ ਹੀ ਸਰਕਾਰੀ ਅਦਾਰਿਆਂ ਦੇ ਆਫਿਸਰ ਵਿਸ਼ੇਸ਼ ਕੈਂਪ ਲੱਗਾ ਕਿ ਸਹੂਲਤ ਦਿੱਤੀ ਜਾਵੇ। ਤਾਂ ਜੋਂ ਕਿ ਪਿੰਡਾਂ ਦਿਆ ਲੋਕਾਂ ਨੂੰ ਕਿਤੇ ਬਾਹਰ ਸਰਕਾਰੀ ਦਫ਼ਤਰਾਂ ਵਿੱਚ ਨਾਂਹ ਜਾਣਾ ਪਵੇ ਓਹਨਾਂ ਸਾਰੇ ਕੰਮ ਇੱਕ ਥਾਂ ਹੀ ਹੋ ਸਕਣ। ਜੋ ਲੋਕਾਂ ਦੀ ਪ੍ਰਸ਼ਾਸ਼ਨ ਨਾਲ ਦੂਰੀ ਓਸ ਨੂੰ ਘੱਟ ਕੀਤਾ ਜਾਵੇ। ਓਹਨਾਂ ਕਿਹਾ ਜਿੰਨੇ ਵੀ ਲੋਕਾਂ ਨੇ ਬੇਨਤੀ ਪੱਤਰ ਦਿੱਤੇ ਹਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਓਹਨਾਂ ਨੂੰ 10 ਦਿਨਾਂ ਨਿਪਟਾਇਆ ਜਾਵੇ। ਪਰ ਜਿਵੇਂ ਖਾਲੜੇ ਅੰਦਰ ਗਲੀਆਂ,ਨਲੀਆ ਤੇ ਛੱਪੜ ਦੇ ਪਾਣੀ ਦੀ ਸੱਮਸਿਆ ਹੈ ਉਸ ਵਾਸਤੇ ਫੰਡ ਦੀ ਲੋੜ ਹੈ ਉਸ ਥੋੜ੍ਹਾ ਸਮਾਂ ਲਗ ਸੱਕਦਾ ਹੈ। ਪਰ ਫਿਰ ਵੀ ਜਿੰਨੀ ਜਲਦੀ ਹੋ ਸਕੇ ਅਸੀ ਡੀ. ਸੀ. ਸਾਹਿਬ ਦੇ ਧਿਆਨ ਚ ਗੱਲ ਲਿਆ ਕਿ ਫੰਡ ਦਾ ਅਰੇਂਜਮੇਂਟ ਕਰਾਗੇ। ਉਹਨਾਂ ਨੇ ਕਿਹਾ ਕਿ ਜ਼ਿਲ੍ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਕੈਂਪ ਹਰ ਮੰਗਲਵਾਰ ਤੇ ਵੀਰਵਾਰ ਨੂੰ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ। ਇਨਾ ਕੈਂਪਾਂ ਦੌਰਾਨ ਮਾਲ ਵਿਭਾਗ ਨਾਲ ਸੰਬੰਧਿਤ ਇੰਤਕਾਲ, ਨਗਰ ਕੌਂਸਲ, ਵਾਟਰ ਸਪਲਾਈ, ਪੇਂਡੂੰ ਵਿਕਾਸ, ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਨਾਲ ਸਬੰਧਤ ਆਦਿ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸੇਵਾ ਕੇਂਦਰ ਨਾਲ ਸੰਬੰਧਿਤ ਰੈਜੀਡੈਂਸ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਜਨਮ ਸਰਟੀਫਿਕੇਟ ਆਦਿ ਸਹੂਲਤਾਂ ਲੋਕਾਂ ਦਿੱਤੀਆਂ ਗਈਆਂ। ਇਸ ਮੌਕੇ ਤੇ ਹਾਜਰ ਐਸ ਐਚ ਓ ਸਤਪਾਲ ਸਿੰਘ, ਆਮ ਆਦਮੀ ਪਾਰਟੀ ਸੀਨੀਅਰ ਆਗੂ ਗੌਰਵ ਬੈਂਬੀ, ਸੁਖਦੇਵ ਸਿੰਘ ਸੋਨੀ, ਗੁਰਜੀਤ ਸਿੰਘ ਜੰਡ, ਦਿਲਬਾਗ ਸਿੰਘ ਦੋਦੇ, ਰਵਿੰਦਰ ਸਿੰਘ ਦੋਦੇ, ਹਰਜਿੰਦਰ ਸਿੰਘ ਨਾਰਲੀ, ਲਖਵਿੰਦਰ ਸਿੰਘ ਵੀਰੂ ਅਮੀਸ਼ਾਂਹ, ਸਤਨਾਮ ਸਿੰਘ ਅਮੀਸ਼ਾਹ, ਹਰਜਿੰਦਰ ਸਿੰਘ ਸੋਢੀ ਦੋਦੇ, ਰੇਸ਼ਮ ਸਿੰਘ ਖਾਲੜਾ, ਲਵ ਥੇਹਕਲਾ ਪਟਵਾਰੀ ਸਵਿੰਦਰ ਸਿੰਘ ਪਟਵਾਰੀ ਰਾਮ ਪ੍ਰਕਾਸ਼ ਪਟਵਾਰੀ ਗੁਰਜੰਟ ਸਿੰਘ ਪਟਵਾਰੀ ਤੇਜਵੰਤ ਸਿੰਘ ਪਟਵਾਰੀ ਮਹਿੰਦਰ ਸਿੰਘ ਪਟਵਾਰੀ ਗੁਰਵੇਲ ਸਿੰਘ ਪਟਵਾਰੀ ਬਲਜਿੰਦਰ ਸਿੰਘ ਆਂਗਣਵਾੜੀ ਵਰਕਰ ਰਾਜਬੀਰ ਕੌਰ ਜਸਵਿੰਦਰ ਕੌਰ ਸੁਪਰਵਾਈਜ਼ਰ ਕੋਮਲਜੀਤ ਕੌਰ ਮਨਜੀਤ ਸਿੰਘ ਬਾਹਮਣੀਵਾਲ ਐਸ. ਡੀ.ਓ. ਸਤਨਾਮ ਸਿੰਘ ਜੇ. ਈ. ਕੇਵਲ ਸਿੰਘ, ਇੰਦਰਜੀਤ ਸਿੰਘ ਜੇ ਈ ਮਨਜੀਤ ਸਿੰਘ ਆਦਿ ਹਾਜ਼ਰ ਸਨ।