ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਸੋਮਵਾਰ ਨੂੰ ਪ੍ਰਤੀਨਿਧ ਸਭਾ ਵਿਚ ਪੇਸ਼ ਵਿਸ਼ਵਾਸ ਪ੍ਰਸਤਾਵ ਹਾਰ ਗਏ। ਰਾਜਨੀਤਕ ਰੂਪ ਵਿਚ ਸੰਕਟ ਦਾ ਸਾਹਮਣਾ ਕਰ ਰਹੇ ਓਲੀ ਲਈ ਇਹ ਵੱਡਾ ਝਟਕਾ ਹੈ ਜੋ ਕਮਿਊਨਿਸਟ ਪਾਰਟੀ ਨੇਪਾਲ ਦੀ ਅਗਵਾਈ ਵਾਲੀ ਪੁਸ਼ਪਕਮਲ ਦਹਿਲ ਗੁਟ ਦੁਆਰਾ ਸਰਕਾਰ ਤੋਂ ਸਮਰਥਨ ਵਾਪਸ ਲਏ ਜਾਣ ਦੇ ਬਾਅਦ ਪਾਰਟੀ ’ਤੇ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਓਨੀ ਹਾਲ ਹੀ ਵਿਚ ਭਾਰਤ ਨਾਲ ਰਿਸ਼ਤਿਆਂ ਵਿਚ ਕੜਵਾਹਟ ਲਿਆਉਣ ਕਾਰਨ ਸੁਰਖੀਆਂ ਵਿਚ ਰਹੇ। ਉਨ੍ਹਾਂ ਦੇਸ਼ ਦਾ ਨਵਾਂ ਰਾਜਸੀ ਨਕਸ਼ਾ ਪਾਸ ਕਰਕੇ ਭਾਰਤੀ ਇਲਾਕਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਿਸ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੋÇ ਗਆ ਸੀ। ਉਨ੍ਹਾਂ ਕਈ ਵਾਰ ਭਾਰਤ ਵਿਰੋਧੀ ਬਿਆਨ ਦਿਤੇ। ਉਨ੍ਹਾਂ ਨੂੰ ਅਪਣੇ ਹੱਕ ਵਿਚ ਸਿਰਫ਼ 93 ਵੋਟਾਂ ਮਿਲੀਆਂ ਜਦਕਿ 124 ਮੈਂਬਰਾਂ ਨੇ ਇਸ ਦੇ ਵਿਰੁਧ ਵੋਟ ਦਿਤੀ। 69 ਸਾਲਾ ਓਲੀ ਨੂੰ 275 ਮੈਂਬਰੀ ਪ੍ਰਤੀਨਿਧਸਭਾ ਵਿਚ ਭਰੋਸੇ ਦਾ ਵੋਟ ਜਿੱਤਣ ਲਈ 136 ਵੋਟਾਂ ਦੀ ਲੋੜ ਸੀ।