ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਵਿੱਚ ਸੋਮਵਾਰ ਦੇਰ ਰਾਤ ਇੱਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ । ਹਾਦਸਾ ਉਸ ਵੇਲੇ ਹੋਇਆ ਜਦੋ ਆਪ ਅਤੇ ਕਾਂਗਰਸ ਦੇ ਇੱਕ-ਇੱਕ ਆਗੂ ਆਪਣੇ ਤੀਸਰੇ ਦੋਸਤ ਨਾਲ ਕਿਸੇ ਕੰਮ ਲਈ ਚੰਡੀਗੜ੍ਹ ਜਾ ਰਹੇ ਸਨ । ਅਚਾਨਕ ਇਹਨਾਂ ਦੀ ਕਾਰ ਦੀ ਇੱਕ ਟਰੱਕ ਨਾਲ ਹੋ ਗਈ । ਹਾਦਸੇ ਦੌਰਾਨ ਕਾਰ ਟਰੱਕ ਦੇ ਹੇਠਾਂ ਜਾ ਵੜੀ । ਪੁਲਿਸ ਨੇ ਕਾਰ ਦੀ ਬਾਡੀ ਨੂੰ ਤੋੜ ਕੇ ਤਿੰਨਾਂ ਨੂੰ ਬਾਹਰ ਕੱਢਿਆ । ਦੋ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਤੀਸਰੇ ਨੇ ਹਸਪਤਾਲ ਲਿਜਾਣ ਸਮੇਂ ਦਮ ਤੋੜ ਦਿਤਾ।
ਲਾਸ਼ਾਂ ਦੀ ਪਹਿਚਾਣ ਸੰਗਰੂਰ ਜਿਲ੍ਹੇ ਦੇ ਧੂਰੀ ਨਿਵਾਸੀ ਸੰਦੀਪ ਸਿੰਗਲਾ, ਮਨਦੀਪ ਸਿੰਘ ਢੀਂਢਸਾ ਅਤੇ ਲੁਧਿਆਣਾ ਦੇ ਫਤਹਿ ਅਗਨੀਹੋਤਰੀ ਉਰਫ ਗੋਲਡੀ ਦੇ ਰੂਪ ਵਿੱਚ ਹੋਈ ਹੈ । ਇਹਨਾਂ ਵਿੱਚ ਸੰਦੀਪ ਸਿੰਗਲਾ ਆਮ ਆਦਮੀ ਪਾਰਟੀ ਦੀ ਟ੍ਰੇਡ ਵਿੰਗ ਦੇ ਪਦੇਸ਼ ਉਪ-ਪ੍ਰਧਾਨ ਸਨ, ਉਥੇ ਹੀ ਫਤਹਿ ਅਗਨੀਹੋਤਰੀ ਕਾਂਗਰਸ ਨੇਤਾ ਸਨ । ਇਹ ਦੋਵੇ ਇਕ ਦੂਜੇ ਦੇ ਦੋਸਤ ਸਨ। ਉਥੇ ਹੀ ਮਨਦੀਪ ਢੀਂਡਸਾ ਵੀ ਇਨ੍ਹਾਂ ਦਾ ਦੋਸਤ ਸੀ । ਹਾਦਸਾ ਖਰੜ ਨੈਸ਼ਨਲ ਹਾਈਵੇ ਉੱਤੇ ਪਿੰਡ ਰਾਣਵਾਂ ਦੇ ਮਹੇਸ਼ਪੁਰਾ - ਕੋਲ ਹੋਇਆ ਸੀ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ । ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਨ ਮਗਰੋਂ ਵਾਰਸਾਂ ਨੂੰ ਸੌਂਪ ਦਿਤੀਆਂ ਜਾਣਗੀਆਂ।