ਭਿੱਖਵਿੰਡ : ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਫਸਰ ਡਾਕਟਰ ਤੇਜਬੀਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਗੁਰਦੇਵ ਸਿੰਘ ਏ. ਈ. ਓ. ਸਰਕਲ ਇੰਚਾਰਜ ਮਾੜੀ ਮੇਘਾ ਜੀ ਵੱਲੋਂ ਪਿੰਡ ਨਾਰਲੀ ਵਿਖੇ ਝੋਨੇ ਬਾਸਮਤੀ ਦੀ ਸੁਚੱਜੀ ਕਾਸ਼ਤ ਅਤੇ ਬਾਸਮਤੀ ਤੇ ਬੈਨ ਦਵਾਈਆਂ ਆਦਿ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ I ਇਸ ਕੈਂਪ ਵਿੱਚ ਡਾਕਟਰ ਹਰਮੀਤ ਸਿੰਘ ਏ. ਡੀ. ਓ. ਜੀ ਵੱਲੋਂ ਬਾਸਮਤੀ ਤੇ ਬੈਨ ਕੀਤੀਆਂ 10 ਦਵਾਈਆਂ ਜਿਵੇਂ ਕਿ ਐਸੀਫੇਟ, ਬੁੱਪਰੋਫੈਜਇਨ, ਕਲੋਰਪੈਰੀਫਾਸ, ਹੈਕਸਾਕੋਨਾਜੋਲ, ਪ੍ਰਾਪੀਕੋਨਾਜੋਲ, ਥਾਇਆਮਿਥੋਕਸਮ, ਪਰਫੀਨੋਫਾਸ, ਅਮੀਡਾਕਲੋਪਰਿਡ, ਕਾਰਬੈਂਡਾਜਿਮ, ਟਰਾਈਸਾਈਕਲਾਜੋਲ ਆਦਿ ਸਬੰਧੀ ਮੁਕੰਮਲ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ I ਗੁਰਦੇਵ ਸਿੰਘ ਏ. ਈ. ਓ. ਕਿਸਾਨਾਂ ਨਾਲ ਮੱਕੀ ਦੀ ਕਾਸ਼ਤ ਅਤੇ ਝੋਨੇ ਬਾਸਮਤੀ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ I ਕੈਂਪ ਵਿੱਚ ਆਏ ਹੋਏ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭ ਬਾਰੇ ਜਾਣਕਾਰੀ ਦਿੱਤੀ ਗਈ I ਇਸ ਮੌਕੇ ਬਲਰਾਜ ਸਿੰਘ ਏਐਸਆਈ ਗੁਰਬੀਰ ਸਿੰਘ ਏਟੀਐਮ,ਸਰਪੰਚ ਸੁਖਦੇਵ ਸਿੰਘ ਦਿਲਬਾਗ ਸਿੰਘ ਸਰਮੈਲ ਸਿੰਘ ਪ੍ਰਗਟ ਸਿੰਘ ਕੁਲਵੰਤ ਸਿੰਘ ਜਸਵਿੰਦਰ ਸਿੰਘ ਅਵਤਾਰ ਸਿੰਘ ਅਤੇ ਸੀ ਐਸ ਸੀ ਵੱਲੋਂ ਸੋਨਾ , ਇਲਾਕੇ ਦੇ ਕਿਸਾਨ ਹਾਜ਼ਰ ਸਨI