Thursday, September 19, 2024

National

ਕੋਲਕਾਤਾ ਡਾਕਟਰ ਬਲਾਤਕਾਰ ਮਾਮਲਾ ; ਰੈਜ਼ੀਡੈਂਟ ਡਾਕਟਰਾਂ ਵੱਲੋਂ ਹੜਤਾਲ

August 12, 2024 02:07 PM
SehajTimes

ਨਵੀਂ ਦਿੱਲੀ : 8 ਅਗੱਸਤ ਦੀ ਰਾਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਇਕ ਸਿਖਿਆਰਥੀ ਡਾਕਟਰ ਦੀ ਅਰਧ ਨਗਨ ਲਾਸ਼ ਮਿਲੀ ਸੀ ਜਿਸ ਦੇ ਗੁਪਤ ਅੰਗ, ਅੱਖਾਂ ਅਤੇ ਮੂੰਹ ਵਿਚੋਂ ਖ਼ੂਹ ਵਹਿ ਰਿਹਾ ਸੀ ਅਤੇ ਉਸਦੀ ਗਰਦਨ ਦੀ ਹੱਡੀ ਵੀ ਟੁੱਟੀ ਹੋਈ ਮਿਲੀ ਸੀ। ਪੁਲਿਸ ਮੁਤਾਬਿਕ ਬਲਾਤਕਾਰ ਤੋਂ ਬਾਅਦ ਉਸਦਾ ਕਤਲ ਕੀਤਾ ਗਿਆ ਸੀ। ਇਸ ਘਟਨਾ ਨੂੰ ਲੈ ਕੇ ਅੱਜ ਦੇਸ਼ ਭਰ ਦੇ 3 ਲੱਖ ਰੈਜ਼ੀਡੈਂਟ ਡਾਕਟਰ ਹੜਤਾਲ ’ਤੇ ਹਨ। ਐਮਰੀਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਸਰਕਾਰੀ ਹਸਪਤਾਲਾਂ ਸਣੇ ਏਮਜ਼ ਦਿੱਲੀ ਵਿੱਚ ਸਾਰੀਆਂ ਓਪੀਡੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਆਲ ਇੰਡੀਆ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਸਰਵੇਸ਼ ਪਾਂਡੇ ਨੇ ਆਖਿਆ ਹੈ ਕਿ ਅਸੀਂ ਸਿਹਤ ਸਕੱਤਰ ਤੋਂ ਇਸ ਘਟਨਾ ਦੀ ਸੀਬੀਆਈ ਜਾਂਚ ਕਰਵਾਉਣ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਲਿਖਤੀ ਭਰੋਸਾ ਮਿਲਣ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।

 

ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਬੇਟੀਆਂ ਦੀ ਸਿਖਿਆ ਲਈ ਸਰਕਾਰ ਨੇ ਖੋਲੇ ਹਰ 20 ਕਿਲੋਮੀਟਰ 'ਤੇ ਕਾਲਜ : ਨਾਇਬ ਸਿੰਘ ਸੈਨੀ

 


ਪੁਲਿਸ ਨੇ ਇਸ ਸਾਰੇ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਸੰਜੇ ਰਾਏ ਨੇ ਘਟਨਾ ਵਾਲੀ ਰਾਤ ਹਸਪਤਾਲ ਦੇ ਪਿਛੇ ਸ਼ਰਾਬ ਪੀਤੀ ਸੀ। ਡਾਕਟਰ ਨਾਲ ਬਲਾਕਤਾਰ ਅਤੇ ਕਤਲ ਕਰਨ ਤੋਂ ਬਾਅਦ ਉਹ ਘਰ ਜਾ ਕੇ ਸੌਂ ਗਿਆ। ਸਵੇਰੇ ਉਸ ਨੇ ਸਬੂਤ ਮਿਟਾਉਣ ਲਈ ਆਪਣੇ ਕੱਪੜੇ ਧੋਤੇ। ਉਸਦੀਆਂ ਜੁੱਤੀਆਂ ’ਤੇ ਖ਼ੂਨ ਦੇ ਨਿਸ਼ਾਨ ਵੀ ਮਿਲੇ ਹਨ।

 

ਇਸ ਲਿੰਕ ਨੂੰ ਕਲਿੱਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ

 


ਆਰਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਨੇ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ।

Have something to say? Post your comment