ਰਾਏਪੁਰ : ਕੋਰੋਨਾ ਵਾਇਰਸ ਦੀ ਲਾਗ ਦੇਸ਼ ਭਰ ਵਿਚ ਵਧਦੀ ਜਾ ਰਹੀ ਹੈ ਅਤੇ ਹੁਣ ਇਸ ਨੇ ਛੱਤੀਸਗੜ੍ਹ ਵਿਚ ਨਕਸੀਆਂ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ। ਦੰਤੇਵਾੜਾ ਦੇ ਐਸਪੀ ਅਭਿਸ਼ੇਕ ਪੱਲਵ ਨੇ ਦਾਅਵਾ ਕੀਤਾ ਹੈ ਕਿ ਦਖਣੀ ਬਸਤਰ ਦੇ ਜੰਗਲਾਂ ਵਿਚ ਫ਼ੂਡ ਪੁਆਇਜ਼ਨਿੰਗ ਅਤੇ ਕੋਰੋਨਾ ਲਾਗ ਕਾਰਨ 10 ਤੋਂ ਵੱਧ ਨਕਸਲੀਆਂ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਬਸਤਰ ਦੇ ਜੰਗਲਾਂ ਵਿਚ ਹਾਲਤ ਖ਼ਰਾਬ ਹੈ। ਇਥੇ 100 ਤੋਂ ਵੱਧ ਛੋਟੇ ਅਤੇ ਵੱਡੇ ਕੇਡਰ ਦੇ ਨਕਸਲੀ ਕੋਵਿਡ-19 ਦੀ ਲਪੇਟ ਵਿਚ ਆ ਚੁੱਕੇ ਹਨ। ਬਸਤਰ ਦੇ ਆਈ.ਜੀ. ਸੁੰਦਰਰਾਜ ਪੀ ਨੇ ਕਿਹਾ, ‘ਨਕਸਲੀਆਂ ਦਾ ਇਲਾਜ ਕਰਾਉਣ ਲਈ ਸਰਕਾਰ ਡਾਕਟਰ ਨਹੀਂ ਭੇਜ ਸਕਦੀ, ਪੁਲਿਸ ਜ਼ਖ਼ਮੀ ਨਕਸਲੀਆਂ ਦਾ ਵੀ ਇਲਾਜ ਕਰਾਉਂਦੀ ਹੈ। ਨਕਸਲੀ ਬੰਦੂਕ ਲੈ ਕੇ ਸਰਕਾਰ ਨਾਲ ਲੜ ਰਹੇ। ਉਨ੍ਹਾਂ ਕੋਲ ਸਿਹਤ ਅਮਲਾ ਭੇਜਣਾ ਸੁਰੱਖਿਅਤ ਨਹੀਂ।’