ਨਵੀਂ ਦਿੱਲੀ : ਗੁਜਰਾਤ ਵਿਚ ਡਾਕਟਰਾਂ ਨੇ ਅਖੌਤੀ ‘ਗਊ ਦੇ ਗੋਹੇ ਨਾਲ ਇਲਾਜ’ ਵਿਰੁਧ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸਰੀਰ ਉਤੇ ਗਾਂ ਦਾ ਗੋਹਾ ਮਲਣ ਨਾਲ ਕੋਰੋਨਾ ਵਾਇਰਸ ਵਿਰੁਧ ਸੁਰੱਖਿਆ ਨਹੀਂ ਮਿਲੇਗੀ ਸਗੋਂ ਇਸ ਨਾਲ ਮਿਊਕਰੋਮਾਈਕੋਸਿਸ ਬੀਮਾਰੀ ਸਮੇਤ ਹੋਰ ਲਾਗ ਲੱਗ ਸਕਦੀ ਹੈ। ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਕਾਰਨ ਕੁਝ ਲੋਕ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਜਾਨ ਜੋਖਮ ਵਿਚ ਪਾਉਣ ਵਾਲੇ ਉਪਾਅ ਕਰ ਰਹੇ ਹਨ। ਇਸ ਵਿਚ ਗਊ ਦੇ ਗੋਹੇ ਅਤੇ ਗਊ ਦੇ ਪਿਸ਼ਾਬ ਦਾ ਲੇਪ ਲਾਉਣਾ ਵੀ ਸ਼ਾਮਲ ਹੈ। ਗੁਜਰਾਤ ਵਿਚ ਡਾਕਟਰਾਂ ਨੇ ਕਿਹਾ ਹੈ ਕਿ ਸਰੀਰ ਉਤੇ ਗਊ ਦੇ ਗੋਹੇ ਦਾ ਲੇਪ ਲਾਉਣ ਨਾਲ ਕੋੋਰੋਨਾ ਵਿਰੁਧ ਸੁਰੱਖਿਆ ਨਹੀਂ ਮਿਲੇਗੀ। ਬੀਮਾਰੀ ਹੋਣ ਨਾਲ ਜਾਨ ਵੀ ਜਾ ਸਕਦੀ ਹੈ।