ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰ ਦੇਸ਼ ਮਦਦ ਲਈ ਅੱਗੇ ਆਏ ਹਨ। ਭਾਰਤ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 2.5 ਲੱਖ ਦੇ ਪਾਰ ਚਲਾ ਗਿਆ ਹੈ । ਭਾਰਤ ਤੋਂ ਜ਼ਿਆਦਾ ਮੌਤਾਂ ਸਿਰਫ ਅਮਰੀਕਾ ਅਤੇ ਬਰਾਜੀਲ ਵਿੱਚ ਹੋਈਆਂ ਹਨ । ਜਾਣਕਾਰੀ ਮੁਤਾਬਕ ਭਾਰਤ ਵਿਚ ਕੋਰੋਨਾ ਅੰਕੜੇ ਇਕ ਵਾਰ ਫਿਰ ਵੱਧ ਗਏ ਹਨ। ਸੋਮਵਾਰ ਨੂੰ ਦੇਸ਼ ਵਿਚ ਕੋਰੋਨਾ ਦੇ ਕੁੱਲ 3.29 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ ਜੋ ਮੰਗਲਵਾਰ ਨੂੰ ਵੱਧ ਕੇ 3.48 ਲੱਖ ਹੋ ਗਏ ਹਨ। ਮੌਤ ਦੇ ਨਵੇਂ ਅੰਕੜਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਵਿਚ ਇਕ ਦਿਨ ਵਿਚ ਪਹਿਲੀ ਵਾਰ ਕੋਰੋਨ ਨਾਲ 4200 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਸਨ। ਜਦੋਂ ਇਕ ਦਿਨ ਵਿਚ ਰਿਕਾਰਡ 4187 ਮਰੀਜ਼ਾਂ ਨੇ ਜਾਨ ਗਵਾਈ ਸੀ।