ਨਵੀਂ ਦਿੱਲੀ: ਕੋਰੋਨਾ ਵਾਇਰਸ ਵਿਰੁਧ ਗੂਗਲ ਨੇ ਕਿਹਾ ਕਿ ਉਹ ਗੂਗਲ ਮੈਪਸ (Google Maps) 'ਚ ਇਕ ਫੀਚਰ ਟੈਸਟ ਕਰ ਰਿਹਾ ਹੈ ਜਿਸ 'ਚ ਲੋਕਾਂ ਨੂੰ ਬੈੱਡ ਤੇ ਮੈਡੀਕਲ ਆਕਸੀਜਨ ਦੀ ਉਪਲਬਧਤਾ ਬਾਰੇ ਜਾਣਕਾਰੀ ਮਿਲ ਸਕੇਗੀ। ਇਸ ਜ਼ਰੀਏ ਲੋਕ ਜਾਣਕਾਰੀ ਸ਼ੇਅਰ ਵੀ ਕਰ ਸਕਣਗੇ।
ਕਈ ਸੂਬਿਆਂ ਦੇ ਹਸਪਤਾਲ, ਮੈਡੀਕਲ ਆਕਸੀਜਨ ਤੇ ਬੈੱਡਾਂ ਦੀ ਕਮੀ ਨਾਲ ਜੂਝ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਆਕਸੀਜਨ ਸਿਲੰਡਰ, ਹਸਪਤਾਲ 'ਚ ਬੈੱਡ, ਪਲਾਜ਼ਮਾ ਡੋਨਰਸ ਤੇ ਵੈਂਟੀਲੇਟਰ ਲਈ ਮਦਦ ਮੰਗ ਰਹੇ ਹਨ। ਅਜਿਹੇ 'ਚ ਗੂਗਲ ਮੈਪਸ ਦਾ ਇਹ ਫੀਚਰ ਕੋਵਿਡ-19 ਖਿਲਾਫ ਲੜਾਈ 'ਚ ਕਾਫੀ ਉਪਯੋਗੀ ਸਾਬਿਤ ਹੋ ਸਕਦਾ ਹੈ।
ਕੰਪਨੀ ਨੇ ਕਿਹਾ ਕਿ ਅਸੀਂ ਮੈਪਸ 'ਚ Q & A ਫੰਕਸ਼ਨ ਦਾ ਇਸਤੇਮਾਲ ਕਰਦਿਆਂ ਇਕ ਫੀਚਰ ਦਾ ਟੈਸਟ ਕਰ ਰਹੇ ਹਾਂ। ਜੋ ਲੋਕਾਂ ਨੂੰ ਚੋਣਵੇਂ ਸਥਾਨਾਂ 'ਤੇ ਬੈੱਡ ਤੇ ਆਕਸੀਜਨ ਦੀ ਉਪਲਬਧਤਾ ਬਾਰੇ ਲੋਕਲ ਜਾਣਕਾਰੀ ਲੈਣ ਤੇ ਸ਼ੇਅਰ ਕਰਨ 'ਚ ਇਨੇਬਲ ਬਣਾਉਂਦਾ ਹੈ। ਇਹ ਜਾਣਕਾਰੀ ਯੂਜ਼ਰ ਜੈਨਰੇਟਡ ਕੰਟੈਂਟ ਹੋਵੇਗੀ ਤੇ ਆਥਰਾਇਜ਼ਡ ਸੋਰਸਜ਼ ਵੱਲੋਂ ਪ੍ਰੋਵਾਈਡ ਨਹੀਂ ਕੀਤੀ ਜਾਵੇਗੀ। ਜਾਣਕਾਰੀ ਦਾ ਉਸਯੋਗ ਕਰਨ ਤੋਂ ਪਹਿਲਾਂ ਉਸ ਦੇ ਵੈਰੀਫਾਈ ਕਰਨਾ ਜ਼ਰੂਰੀ ਹੋ ਸਕਦਾ ਹੈ।
ਗੂਗਲ ਨੇ ਕਿਹਾ ਕਿ ਉਸ ਦੀ ਟੀਮ ਤਿੰਨ ਪਹਿਲ ਵਾਲੇ ਖੇਤਰਾਂ 'ਤੇ ਫੋਕਸ ਕਰ ਰਹੀ ਹੈ। ਪਹਿਲਾਂ ਇਹ ਯਕੀਨੀ ਬਣਾਉਣਾ ਕਿ ਲੋਕਾਂ ਤਕ ਲੇਟੈਸਟ ਤੇ ਆਫੀਸ਼ੀਅਲ ਜਾਣਕਾਰੀ ਪਹੁੰਚ ਸਕੇ। ਦੂਜਾ ਸੇਫਟੀ ਤੇ ਟੀਕਾਕਰਨ ਸੰਦੇਸ਼ਾਂ ਨੂੰ ਬੜਾਵਾ ਦੇਣਾ ਤੇ ਪ੍ਰਭਾਵਿਤ ਲੋਕਾਂ, ਸਿਹਤ ਅਧਿਕਾਰੀਆਂ ਤੇ ਸੰਗਠਨਾਂ ਲਈ ਵਿੱਤੀ ਸਹਾਇਤਾ ਉਪਲਬਧ ਕਰਾਉਣਾ।
ਕੰਪਨੀ ਨੇ ਕਿਹਾ ਕਿ ਉਹ ਕਈ ਐਨਜੀਓ ਲਈ ਪੈਸੇ ਇਕੱਠੇ ਕਰਨ ਲਈ ਇੰਟਰਨਲ ਡੋਨੇਸ਼ਨ ਕੈਂਪੇਨ ਚਲਾ ਰਹੀ ਹੈ। ਜਿਸ 'ਚ ਗਿਵਇੰਡੀਆ, ਚੈਰੀਟੀਜ਼ ਐਂਡ ਫਾਊਂਡੇਸ਼ਨ ਇੰਡੀਆਂ, ਗੂੰਜ ਤੇ ਯੂਨਾਇਟਡ ਵੇਅ ਆਫ ਮੁੰਬਈ ਆਦਿ ਸ਼ਾਮਲ ਹੈ। ਇਸ 'ਚ ਹੁਣ ਤਕ ਕਰੀਬ 33 ਕਰੋੜ ਰੁਪਏ ਲਾਏ ਗਏ ਹਨ ਤੇ ਕੈਪੇਂਨ ਅਜੇ ਵੀ ਜਾਰੀ ਹੈ। ਗੂਗਲ ਸਰਚ ਤੇ ਮੈਪਸ ਤੇ 2,500 ਟੈਸਟ ਸੈਂਟਰ ਦਿਖਾਉਣ ਤੋਂ ਇਲਾਵਾ ਹੁਣ ਦੇਸ਼ ਭਰ 'ਚ 23,000 ਤੋਂ ਜ਼ਿਆਦਾ ਟੀਕਾ ਕੇਂਦਰਾਂ ਦੀ ਲੋਕੇਸ਼ਨ ਅੰਗਰੇਜ਼ੀ ਤੇ ਅੱਠ ਭਾਰਤੀ ਭਾਸ਼ਾਵਾਂ 'ਚ ਸ਼ੇਅਰ ਕਰਨ 'ਚ ਮਦਦ ਕਰ ਰਿਹਾ ਹੈ।