ਲੁਧਿਆਣਾ : ਪੰਜਾਬ ਵਿੱਚ ਰਾਜਨੀਤਕ ਕਰਾਈਮ ਸਬੰਧੀ ਵੱਡੇ ਕੇਸ ਦਾ ਪਰਦਾਫ਼ਾਸ ਹੋਇਆ ਹੈ। ਲੁਧਿਆਣਾ ਪੁਲਿਸ ਨੇ ਮੰਗਲਵਾਰ ਰਾਤ ਜਲੰਧਰ ਤੋਂ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ ਨਾਮ ਉੱਤੇ ਕਾਂਗਰਸ ਨੇਤਾਵਾਂ ਨੂੰ ਵਿਧਾਨ ਸਭਾ ਚੋਣ ਵਿੱਚ ਟਿਕਟ ਦਿਵਾਉਣ ਦਾ ਝਾਂਸਾ ਦੇਣ ਵਾਲੇ ਗਰੋਹ ਨਾਲ ਜੁੜੇ ਹਨ। ਹਾਲ ਦੀ ਘੜੀ ਪੁਲਿਸ ਦੇ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ Press confrence ਕਰ ਕੇ ਮਾਮਲੇ ਦਾ ਖੁਲਾਸਾ ਕਰਣਗੇ ।
ਮਿਲੀ ਜਾਣਕਾਰੀ ਅਨੁਸਾਰ ਗੈਂਗ ਦੇ ਮੈਂਬਰ ਵੱਡੇ ਪੱਧਰ ਉੱਤੇ ਆਪਣਾ ਨੈੱਟਵਰਕ ਚਲਾ ਰਹੇ ਸਨ ਅਤੇ ਇਹਨਾਂ ਵਿਚੋਂ ਇੱਕ ਪ੍ਰਸ਼ਾਂਤ ਕਿਸ਼ੋਰ ਦੀ ਅਵਾਜ ਕੱਢ ਕੇ ਕਾਂਗਰਸੀ ਆਗੂਆਂ ਨਾਲ ਗੱਲ ਕਰਦਾ ਸੀ । ਗਰੋਹ ਮਾਨਸਾ ਦੀ ਇੱਕ ਔਰਤ ਨੇਤਾ ਨਾਲ ਵੀ ਠਗੀ ਕਰ ਚੁੱਕਿਆ ਹੈ, ਜਦੋਂ ਕਿ ਲੁਧਿਆਣਾ ਦੇ ਇੱਕ ਵੱਡੇ ਨੇਤਾ ਨੂੰ ਵੀ ਗੈਂਗ ਦੇ ਮੈਬਰਾਂ ਨੇ ਫੋਨ ਕੀਤਾ ਸੀ, ਇਸ ਨੇਤਾ ਨੂੰ ਪਤਾ ਲੱਗ ਗਿਆ ਕਿ ਗੱਲ ਕਰਣ ਵਾਲਾ ਪ੍ਰਸ਼ਾਂਤ ਕਿਸ਼ੋਰ ਨਹੀਂ, ਕੋਈ ਠਗ ਹੈ । ਉਸੀ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਇਸਦੇ ਬਾਅਦ ਪੁਲਿਸ ਨੇ ਟਰੈਪ ਲਗਾ ਕੇ ਦੋਨਾਂ ਮੁਲਜ਼ਮਾਂ ਨੂੰ ਜਲੰਧਰ ਦੇ ਇੱਕ ਹੋਟਲ ਕੋਲੋ ਕਾਬੂ ਕਰ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਗੈਂਗ ਦੇ ਮੈਂਬਰ ਅਜਿਹੇ ਗੱਲ ਕਰਦੇ ਸਨ ਕਿ ਉਨ੍ਹਾਂ ਦੇ ਲਹਿਜੇ ਤੋਂ ਸਾਹਮਣੇ ਵਾਲਾ ਧੋਖਾ ਖਾ ਹੀ ਜਾਂਦਾ ਸੀ, ਅਵਾਜ ਸੁਣ ਕੇ ਅਜਿਹਾ ਹੀ ਲੱਗਦਾ ਸੀ ਕਿ Parshant kishor ਆਪ ਗੱਲ ਕਰ ਰਿਹਾ ਹੈ ।