ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਵਿਰੁਧ ਜਾਰੀ ਲੜਾਈ ਵਿਚ ਅਗਲੇ ਮੋਰਚੇ ’ਤੇ ਤੈਨਾਤ ਨਰਸਾਂ ਪ੍ਰਤੀ ਧਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਿਹਤਮੰਦ ਭਾਰਤ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਬਾਕਮਾਲ ਹੈ। ਮੋਦੀ ਨੇ ਅੱਜ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਟਵਿਟਰ ’ਤੇ ਕਿਹਾ, ‘ਅੰਤਰਰਾਸ਼ਟਰੀ ਨਰਸ ਦਿਵਸ ਕੋਵਿਡ ਵਿਰੁਧ ਅਗਲੇ ਮੋਰਚੇ ’ਤੇ ਤੈਨਾਤ ਸਖ਼ਤ ਮਿਹਨਤ ਕਰਨ ਵਾਲੀਆਂ ਦੇਸ਼ ਦੀਆਂ ਨਰਸਾਂ ਦਾ ਧਨਵਾਦ ਕਰਨ ਦਾ ਦਿਨ ਹੈ। ਸਿਹਤਮੰਦ ਭਾਰਤ ਪ੍ਰਤੀ ਉਨ੍ਹਾਂ ਦਾ ਕਰਤੱਵ, ਜਜ਼ਬਾ ਅਤੇ ਪ੍ਰਤੀਬੱਧਤਾ ਕਮਾਲ ਦੀ ਹੈ।’ ਜ਼ਿਕਰਯੋਗ ਹੈ ਕਿ ਸਮਾਜ ਸੁਧਾਰਕ ਅਤੇ ਆਧੁਨਿਕ ਨਰਸਿੰਗ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਫ਼ਲੋਰੈਂਸ ਨਾਈਟਿੰਗੇਲ ਦੇ ਜਨਮ ਦਿਵਸ ਮੌਕੇ ਹਰ ਸਾਲ ਦੁਨੀਆਂ ਭਰ ਵਿਚ 12 ਮਈ ਨੂੰ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਜਾਂਦਾ ਹੈ।