ਪੱਟੀ : ਪੰਜਾਬ ਦੇ ਮੁੱਖ ਮੰਤਰੀ ਵਾਰ ਵਾਰ ਮੁਲਾਜਮਾ ਦੀਆ ਮੰਗਾ ਸਬੰਧੀ ਰੱਖੀ ਗਈ ਮੀਟਿੰਗ ਨੂੰ ਮੁਲੱਤਵੀ ਕਰਨ ਦੇ ਰੋਸ ਵਜੋ ਮੁਲਾਜਮ ਅਤੇ ਪੈਨਸ਼ਨਰਜ ਦੇ ਸਾਂਝੇ ਫਰੰਟ ਦੇ ਸੱਦੇ ਤਹਿਤ ਅੱਜ ਇਕਾਈ ਪੱਟੀ ਦੇ ਸਮੂਹ ਵਿਭਾਗਾ ਦੇ ਮੁਲਾਜਮਾ ਅਤੇ ਪੈਨਸ਼ਨਰਜ ਨੇ ਇਕੱਠੇ ਹੋ ਕੇ ਆਈ ਟੀ ਆਈ ਗੇਟ ਦੇ ਮੂਹਰੇ ਮੁੱਖ ਮੰਤਰੀ ਪੰਜਾਬ ਦੇ ਲਾਰਿਆ ਦੀ ਪੰਡ ਅਤੇ ਸੱਦਾ ਪੱਤਰ ਦੀਆ ਕਾਪੀਆ ਨੂੰ ਸਾੜਿਆ ਗਿਆ। ਇਸ ਸਮੇ ਆਗੂਆ ਨੇ ਦੱਸਿਆ ਕਿ ਸਰਕਾਰ ਮੁਲਾਜਮਾ ਨੂੰ ਵਾਰ ਵਾਰ ਸਮਾ ਦੇ ਕੇ ਮੁਕਰ ਜਾਂਦੀ ਹੈ। ਇਸ ਤੋ ਸਿੱਧ ਹੋ ਰਿਹਾ ਹੈ ਕਿ ਸਰਕਾਰ ਮੁਲਾਜਮ ਅਤੇ ਪੈਨਸ਼ਨਰਜ ਦੀਆ ਹੱਕੀ ਮੰਗਾ ਪ੍ਰਤੀ ਸੰਜੀਦਾ ਨਹੀ ਹੈ । ਪੰਜਾਬ ਸਰਕਾਰ ਵਿਰੁੱਧ ਮੁਲਾਜਮਾ ਅਤੇ ਪੈਨਸ਼ਨਰਜ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦਾ ਖਮਿਆਜ਼ਾ ਆਉਣ ਵਾਲੀਆ ਚਾਰ ਜਿਮਣੀ ਚੋਣਾ ਵਿੱਚ ਭੁਗਤਣਾ ਪਵੇਗਾ ਅਤੇ ਆਉਣ ਦਿਨਾਂ ਵਿੱਚ ਵੀ ਸਾਝੇ ਫਰੰਟ ਵੱਲੋਂ ਹੋਰ ਸੰਘਰਸ਼ ਤਿੱਖੇ ਕੀਤੇ ਜਾ ਰਹੇ ਹਨ ਇਸ ਸਮੇ ਸਮੂਹ ਵਿਭਾਗਾ ਦੇ ਮੁਲਾਜਮ ਅਤੇ ਪੈਨਸ਼ਨਰਜ ਹਾਜ਼ਰੀਨ ਸਾਥੀ ਧਰਮ ਸਿੰਘ, ਸੁੱਚਾ ਸਿੰਘ, ਰਾਜ ਸਿੰਘ, ਜੀਵਨ ਸਿੰਘ, ਪ੍ਰਿੰਸੀਪਲ ਪ੍ਰੇਮ ਪਾਲ, ਗੁਰਮੀਤ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ, ਹਰਭਜਨ ਸਿੰਘ, ਦਰਸ਼ਨ ਸਿੰਘ ਜਰਨੈਲ ਸਿੰਘ, ਜੋਗਾ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਰਘਬੀਰ ਸਿੰਘ, ਕੁਲਵਿੰਦਰ ਸਿੰਘ, ਸਵਰਨ ਸਿੰਘ, ਜੰਗ ਸਿੰਘ, ਸਤਨਾਮ ਸਿੰਘ ਸਿੱਧੂ, ਗੁਰਦੇਵ ਸਿੰਘ, ਸੁਖਚੈਨ ਸਿੰਘ, ਜਗਦੀਪ ਸਿੰਘ, ਬਗੀਚਾ ਸਿੰਘ, ਸਰਬਜੀਤ ਸਿੰਘ, ਬਲਵੰਤ ਰਾਏ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਗੁਰਮੀਤ ਮਸੀਹ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਵਿੰਦਰ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ, ਸੰਜੀਵ ਕੁਮਾਰ, ਰਣਜੀਤ ਕੌਰ ਹਾਜਿਰ ਸਨ