ਨਵੀਂ ਦਿੱਲੀ : ਕੋਰੋਨਾ ਦੇ ਕਹਿਰ ਕਾਰਨ ਯੂਪੀਐਸਸੀ ਨੇ ਸਿਵਲ ਸੇਵਾਵਾਂ ਦੀ ਪ੍ਰੀ ਪ੍ਰੀਖਿਆ 27 ਜੂਨ ਨੂੰ ਹੋਣ ਵਾਲੀ ਮੁਲਤਵੀ ਕਰ ਦਿਤੀ ਹੈ। ਹੁਣ ਇਹ ਪ੍ਰੀਖਿਆ 10 ਅਕਤੂਬਰ ਨੂੰ ਲਈ ਜਾਏਗੀ। ਇਹ ਪ੍ਰੀਖਿਆ 27 ਜੂਨ, 2021 ਨੂੰ ਕਰਵਾਈ ਜਾਣੀ ਸੀ। ਇਸ ਸਾਲ ਯੂਪੀਐਸਸੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ 712 ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਖਿਆ ਵਿਚ 110 ਅਸਾਮੀਆਂ ਹਨ। ਇਹ ਪ੍ਰੀਖਿਆ ਦੇਸ਼ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਲਈ ਜਾਏਗੀ। ਦੱਸ ਦੇਈਏ ਕਿ ਪਿਛਲੇ ਸਾਲ ਵੀ ਕੋਰੋਨਾ ਦੇ ਕਾਰਨ ਇਹ ਟੈਸਟ ਪ੍ਰਭਾਵਿਤ ਹੋਇਆ ਸੀ। ਪਿਛਲੇ ਸਾਲ ਵੀ, ਪ੍ਰੀਖਿਆ ਮੁਲਤਵੀ ਕਰਨੀ ਪਈ ਸੀ। 2020 ਵਿੱਚ, ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਦੀ ਪ੍ਰੀਖਿਆ ਨੂੰ ਵੀ 31 ਮਈ ਤੋਂ 4 ਅਕਤੂਬਰ 2020 ਤੱਕ ਮੁਲਤਵੀ ਕਰ ਦਿੱਤਾ ਗਿਆ ਸੀ.।
ਜਾਣਕਾਰੀ ਮੁਤਾਬਕ ਹਰ ਸਾਲ ਲਗਭਗ 2 ਤੋਂ 2.5 ਲੱਖ ਵਿਦਿਆਰਥੀ ਪ੍ਰੀ ਪ੍ਰੀਖਿਆ ਵਿਚ ਹਿੱਸਾ ਲੈਂਦੇ ਹਨ। ਸੀਟਾਂ ਦੀ ਗਿਣਤੀ ਨਾਲੋਂ ਪੰਜ ਗੁਣਾ ਜ਼ਿਆਦਾ ਵਿਦਿਆਰਥੀਆਂ ਨੂੰ ਮੇਨਸ ਲਈ ਬੁਲਾਇਆ ਜਾਂਦਾ ਹੈ। ਮੇਨਜ਼ ਦੀ ਪ੍ਰੀਖਿਆ ਵਿਚ ਆਉਣ ਵਾਲੇ ਲਗਭਗ ਇਕ ਤਿਹਾਈ ਵਿਦਿਆਰਥੀਆਂ ਨੂੰ ਇੰਟਰਵਿਊ ਵਿਚ ਆਉਣ ਦਾ ਮੌਕਾ ਮਿਲਦਾ ਹੈ। ਸਿਵਲ ਸੇਵਾਵਾਂ ਲਈ ਅੰਤਮ ਯੋਗਤਾ ਮੁੱਖ ਅਤੇ ਇੰਟਰਵਿਊ ਦੇ ਨੰਬਰਾਂ ਨੂੰ ਮਿਲਾ ਕੇ ਕੀਤੀ ਜਾਂਦੀ ਹੈ।