ਪੱਟੀ : ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਪੱਟੀ ਵਿਖੇ ਸਥਾਨਕ ਬ੍ਰਾਂਚ ਦੇ ਮੁਖੀ ਸ੍ਰੀ ਰਕੇਸ਼ ਮੌਂਗਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਇਲਾਹੀ ਅਗਵਾਈ ਹੇਠ ਕੰਮ ਕਰ ਰਹੇ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਵਿੰਗ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਵਿਵੰਤਾ ਹੋਟਲ, ਦਵਾਰਕਾ, ਦਿੱਲੀ ਵਿਖੇ ਸਮਾਜ ਭਲਾਈ ਦੇ ਕੰਮਾਂ ਲਈ ਆਯੋਜਿਤ ਇੱਕ ਸੀ.ਐਸ. ਆਰ. ਸਿਖਰ ਸੰਮੇਲਨ ਦੇ 11ਵੇਂ ਐਡੀਸ਼ਨ ਦੇ ਪੁਰਸਕਾਰ ਸਮਾਰੋਹ ਵਿਚ ਯੂ.ਬੀ.ਐੱਸ. ਫੋਰਮ ਦੁਆਰਾ ਸਾਲ ਦੇ ਸਭ ਤੋਂ ਪ੍ਰਭਾਵਸ਼ਾਲੀ ਐੱਨ. ਜੀ. ਓ. ਵਜੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਉਚੇਚੇ ਤੌਰ 'ਤੇ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਲਈ ਮੌਜੂਦ ਸਨ, ਜਿਨ੍ਹਾਂ ਨੇ ਇਹ ਸਨਮਾਨ ਪ੍ਰਾਪਤ ਕਰਦਿਆਂ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੂੰ ਕਈ ਸਮਾਜਿਕ ਅਤੇ ਚੈਰੀਟੇਬਲ ਯਤਨਾਂ ਲਈ ਅਜਿਹੇ ਕਈ ਵਿਸ਼ੇਸ਼ ਪੁਰਸਕਾਰ ਮਿਲ ਚੁੱਕੇ ਹਨ। ਅਸੀਂ ਭਾਰਤ ਵਿੱਚ ਕੀਤੇ ਜਾ ਰਹੇ ਪ੍ਰਭਾਵਸ਼ਾਲੀ ਕਾਰਜਾਂ ਨੂੰ ਉਜਾਗਰ ਕਰਦੇ ਹਾਂ ਜੋ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੀਆਂ ਅਨਮੋਲ ਅਤੇ ਪ੍ਰੇਰਣਾਦਾਇਕ ਸਿੱਖਿਆਵਾਂ ਦਾ ਇੱਕ ਸੁੰਦਰ ਨਤੀਜਾ ਹੈ। ਬਿਨਾਂ ਸ਼ੱਕ ਇਹ ਪਲ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ।