ਐਸ ਏ ਐਸ ਨਗਰ : ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵਿੱਚ ਵਿਦਿਆਰਥੀਆਂ ਨੂੰ ਤੰਦਰੁਸਤੀ ਭਰੀ ਜ਼ਿੰਦਗੀ ਨਾਲ ਜਾਣੂ ਕਰਾਉਣ ਦੇ ਮੰਤਵ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਰੋਟਰੀ ਕਲਾਸਿਕ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਵਿਚ ਰੋਟਰੀ ਕਲਾਸਿਕ ਚੰਡੀਗੜ੍ਹ ਦੇ ਪ੍ਰਧਾਨ ਡਾ. ਰਮਨੀਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੇ ਗੁਣਾਂ ਨਾਲ ਜਾਣੂ ਕਰਾਉਦੇਂ ਹੋਏ ਜੰਕ ਫੂਡ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਜਾਣੂ ਕਰਵਾਇਆ।
ਇਸ ਮੌਕੇ ਤੇ ਡਾ. ਕਰਨਲ ਆਰ ਕੇ ਸ਼ਰਮਾ ਨੇ ਸਰੀਰਕ ਪ੍ਰਣਾਲੀਆਂ ਨੇ ਬਿਹਤਰੀਨ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਦੇ ਗੁਰ ਸਮਝਾਉਂਦਿਆਂ ਉਹਨਾਂ ਦੱਸਿਆ ਕਿ ਜੰਕ ਅਤੇ ਫਾਸਟ ਫੂਡ ਜਿੱਥੇ ਸਰੀਰ ਦੀ ਪਾਚਨ ਸ਼ਕਤੀ ਨੂੰ ਘਟਾਉਦੇਂ ਹਨ ਉੱਥੇ ਹੀ ਸਰੀਰ ਨੂੰ ਕੁਪੋਸ਼ਣ ਵੱਲ ਵੀ ਲੈ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਸਹੀ ਤਰੀਕੇ ਨਾਲ ਨੀਂਦ ਲੈਣ ਬਾਰੇ ਵੀ ਦੱਸਿਆ।
ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਮਾਹਿਰਾਂ ਦਾ ਧੰਨਵਾਦ ਕੀਤਾ।