Friday, April 18, 2025

Chandigarh

ਰਾਮਗੜ੍ਹੀਆ ਸਭਾ ਵਲੋਂ 29 ਸਤੰਬਰ ਨੂੰ ਮਨਾਇਆ ਜਾਵੇਗਾ ਭਾਈ ਲਾਲੋ ਜੀ ਦਾ ਜਨਮ ਦਿਹਾੜਾ

September 11, 2024 04:35 PM
ਅਮਰਜੀਤ ਰਤਨ

ਐਸ ਏ ਐਸ ਨਗਰ : ਰਾਮਗੜ੍ਹੀਆ ਸਭਾ ਮੁਹਾਲੀ ਵਲੋਂ 29 ਸਤੰਬਰ ਨੂੰ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੁਰਵਕ ਮਨਾਇਆ ਜਾਵੇਗਾ। ਇਸ ਸੰਬੰਧੀ ਫੈਸਲਾ ਸਭਾ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਕੀਤਾ ਗਿਆ ਹੈ। ਸਭਾ ਦੇ ਜਨਰਲ ਸਕੱਤਰ ਸ੍ਰ਼ ਬਿਕਰਮਜੀਤ ਸਿੰਘ ਹੂੰਝਣ ਨੇ ਦੱਸਿਆ ਕਿ ਇਸ ਸੰਬੰਧੀ ਤਿਆਰ ਕੀਤੇ ਪ੍ਰੋਗਰਾਮ ਅਨੁਸਾਰ 29 ਸਤੰਬਰ (ਦਿਨ ਐਤਵਾਰ) ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਭੋਗ ਉਪਰੰਤ ਪੰਥ ਦੇ ਮਹਾਨ ਰਾਗੀ ਅਤੇ ਸੰਤ ਵਿਦਵਾਨ ਸੰਗਤਾਂ ਨੂੰ ਬਾਬਾ ਜੀ ਦੇ ਜੀਵਨ ਇਤਿਹਾਸ ਬਾਰੇ ਜਾਣੂ ਕਰਵਾਉਣਗੇ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਜਾਵੇਗਾ। ਪ੍ਰੋਗਰਾਮ ਉਪਰੰਤ ਰਾਮਗੜ੍ਹੀਆ ਭਾਈਚਾਰੇ ਵਿੱਚੋ ਵਿਸ਼ੇਸ਼ ਉਪਲਬੱਧੀਆਂ ਹਾਸਲ ਕਰਨ ਵਾਲੀਆਂ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਰੋਸ ਜਾਹਿਰ ਕੀਤਾ ਗਿਆ ਕਿ ਮੌਜੂਦਾ ਸਰਕਾਰ ਵੱਲੋਂ ਫੇਜ਼ 6 ਵਿੱਚ ਬਣੇ ਮੁਹਾਲੀ ਦੇ ਨਵੇਂ ਬੱਸ ਅੱਡੇ ਵਿਖੇ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਬੁੱਤ ਕਿਸੇ ਕਾਰਨ ਹਟਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਸਮੁੱਚੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਹੈ ਅਤੇ ਲੋਕਾਂ ਵਿੱਚ ਰੋਸ ਦੀ ਭਾਵਨਾ ਹੈ। ਆਗੂਆਂ ਨੇ ਕਿਹਾ ਕਿ ਇਹ ਇਲਾਕਾ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਾਰਵਾਈਆਂ ਦਾ ਗੜ੍ਹ ਰਿਹਾ ਹੈ ਅਤੇ ਚੱਪੜ੍ਹਚਿੜੀ ਸਥਾਨ ਦਾ ਮਹਾਨ ਯੁੱਧ ਵੀ ਇਸੇ ਇਲਾਕੇ ਵਿੱਚ ਹੀ ਲੜਿਆ ਗਿਆ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨਤਾ ਅਤੇ ਮਾਨਤਾ ਕਾਫੀ ਜਿਆਦਾ ਹੈ। ਸਭਾ ਵਲੋਂ ਮੰਗ ਕੀਤੀ ਗਈ ਕਿ ਇਹ ਇਤਿਹਾਸਿਕ ਬੁੱਤ ਉੱਥੇ ਦੁਬਾਰਾ ਲਗਾਇਆ ਜਾਵੇ ਤਾਂ ਜੋ ਜੋ ਲੋਕਾਂ ਦੀਆਂ ਭਾਵਨਾਵਾਂ ਬਹਾਲ ਹੋ ਸਕਣ।
ਮੀਟਿੰਗ ਵਿੱਚ ਸ. ਦਰਸ਼ਨ ਸਿੰਘ ਕਲਸੀ, ਸ. ਅਜੀਤ ਸਿੰਘ ਰਨੌਤਾ, ਡਾ ਸਤਵਿੰਦਰ ਸਿੰਘ ਭੰਮਰਾ, ਸ. ਨਰਿੰਦਰ ਸਿੰਘ ਸੰਧੂ, ਸ. ਪਰਦੀਪ ਸਿੰਘ ਭਾਰਜ, ਸ. ਮਨਜੀਤ ਸਿੰਘ ਮਾਨ, ਸ. ਕਰਮ ਸਿੰਘ ਬਬਰਾ, ਸ. ਬਲਵਿੰਦਰ ਸਿੰਘ ਹੂੰਜਣ, ਸ. ਮੋਹਨ ਸਿੰਘ ਸੱਭਰਵਾਲ, ਸ. ਨਿਰਮਲ ਸਿੰਘ ਸੱਭਰਵਾਲ, ਸ. ਤਰਸੇਮ ਸਿੰਘ ਖੋਖਰ, ਸ. ਸੁਖਵਿੰਦਰ ਸਿੰਘ ਠੇਠੀ ਅਤੇ ਹੋਰ ਪਤਵੰਤੇ ਸਜੱਣ ਹਾਜਿਰ ਸਨ।

 

Have something to say? Post your comment

 

More in Chandigarh

ਮਰਹੂਮ ਸਾਹਿਬ ਸ੍ਰੀ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ

ਖੇਤੀਬਾੜੀ ਅਫ਼ਸਰ ਨੇ ਕੀਤੀ ਬਲਾਕ ਖਰੜ ਦੇ ਬੀਜ ਡੀਲਰਾਂ ਨਾਲ ਮੀਟਿੰਗ

ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਵਿਰੁੱਧ ਈਡੀ ਵਲੋਂ ਦਾਇਰ ਕੀਤੀ ਗਈ ਫਰਜ਼ੀ ਚਾਰਜਸ਼ੀਟ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ: ਬਲਬੀਰ ਸਿੰਘ ਸਿੱਧੂ

ਪੰਜਾਬ ਦੀਆਂ ਮੰਡੀਆਂ ’ਚ ਚਾਲੂ ਖਰੀਦ ਸੀਜ਼ਨ ਦੌਰਾਨ 4.16 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ-ਖੁਰਾਕ ਤੇ ਸਿਵਲ ਸਪਲਾਈ ਮੰਤਰੀ

ਸੇਮ ਗ੍ਰਸਤ ਭੂਮੀ ਨੁੰ ਉਪਜਾਊ ਬਨਾਉਣ 'ਤੇ ਸਰਕਾਰ ਦਾ ਫੋਕਸ : ਖੇਤੀਬਾੜੀ ਮੰਤਰੀ

ਵਿਧਾਇਕ ਰੰਧਾਵਾ ਨੇ ਧਰਮਗੜ੍ਹ ਅਤੇ ਜਾਸਤਨਾ ਕਲਾਂ, ਰਾਮਗੜ੍ਹ ਰੁੜਕੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਕਰਵਾਏ ਕੰਮਾਂ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਦੀ ਅਗਵਾਈ ਵਿੱਚ ਮੰਤਰੀਆਂ ਦਾ ਸਮੂਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਪ੍ਰਬੰਧਾਂ ਦੀ ਨਿਗਰਾਨੀ ਕਰੇਗਾ

ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਨੇ ਚੌਂਕੀ ਇੰਚਾਰਜ ਸਬ-ਇੰਸਪੈਕਟਰ ਨੂੰ 80,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

’ਯੁੱਧ ਨਸ਼ਿਆਂ ਵਿਰੁੱਧ’ 47ਵੇਂ ਦਿਨ ਵੀ ਜਾਰੀ: ਪੰਜਾਬ ਪੁਲਿਸ ਵੱਲੋਂ 121 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ; 4.7 ਕਿਲੋ ਹੈਰੋਇਨ, 2.6 ਕਿਲੋ ਅਫੀਮ, 1 ਲੱਖ ਰੁਪਏ ਡਰੱਗ ਮਨੀ ਬਰਾਮਦ

ਪੀ.ਐਸ.ਪੀ.ਸੀ.ਐਲ.ਵਲੋਂ ਝੋਨੇ ਦੇ ਸੀਜ਼ਨ ਲਈ ਤਿਆਰੀਆਂ ਮੁਕੰਮਲ: ਹਰਭਜਨ ਸਿੰਘ ਈ. ਟੀ. ਓ.