ਸਿਆਣਿਆਂ ਦੀ ਕਹਾਵਤ ਹੈ ਕਿ ਬੰਦੇ ਦੀ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਇਮਾਨਦਾਰੀ ਨਾਲ ਕੀਤੀ ਹੋਈ ਮਿਹਨਤ ਦਾ ਫਲ ਕਿਸੇ ਨਾ ਕਿਸੇ ਰੂਪ ਵਿੱਚ ਵਾਹਿਗੁਰੂ ਵੱਲੋਂ ਦਿੱਤਾ ਜਾਂਦਾ ਹੈ। ਇਸ ਦੀ ਮਿਸਾਲ ਹਨ ਭਾਈ ਰਣਜੀਤ ਸਿੰਘ ਲਖਣਾ ਜੋ ਕਿ ਗੁਰਮਤ ਦੀ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੇਵਾਵਾਂ ਨਿਭਾਉਂਦੇ ਰਹੇ ਪਰ ਉਹਨਾਂ ਨੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚਲਦਿਆਂ ਹੋਇਆਂ ਸਰੀਰਕ ਤੰਦਰੁਸਤੀ ਲਈ ਵੀ ਜਤਨ ਜਾਰੀ ਰੱਖੀ। 2023 ਦੇ ਨਾਇਬ ਸੂਬੇਦਾਰ ਦੀ ਸ਼ੁਰੂਆਤ ਹੋਈ ਭਰਤੀ ਦੌਰਾਨ ਉਹ ਪੰਜਾਬ ਰੈਜੀਮੈਂਟ ਵਿੱਚ ਬਤੌਰ ਆਰ ਟੀ ਓ ਭਰਤੀ ਹੋ ਗਏ। ਅੱਜ ਲੰਮੀ ਟਰੇਨਿੰਗ ਤੋਂ ਬਾਅਦ ਉਹ ਆਪਣੇ ਨਗਰ ਲਖਣਾ ਵਿੱਚ ਪਹੁੰਚੇ। ਜਿੱਥੇ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਅਤੇ ਗਿਆਨੀ ਕਰਮ ਸਿੰਘ ਅਹਿਮਦਪੁਰ ਨੇ ਉਹਨਾਂ ਨੂੰ ਜੀਉ ਆਇਆ ਆਖਦੇ ਹੋਇਆ ਵਿਸ਼ੇਸ਼ ਤੌਰ ਤੇ ਗੁਰੂ ਦੀ ਬਖਸ਼ਿਸ਼ ਸਿਰ ਪਾਓ ਅਤੇ ਸ਼ੀਲਡ ਦੇ ਕੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਇਹੋ ਜਿਹੇ ਨੌਜਵਾਨ ਉਹਨਾਂ ਬੱਚਿਆਂ ਲਈ ਇੱਕ ਮਿਸਾਲ ਹਨ ਜੋ ਬਿਨਾਂ ਮਿਹਨਤ ਕਰਨ ਤੋਂ ਇਹ ਦਲੀਲ ਦਿੰਦੇ ਹਨ ਕਿ ਪੰਜਾਬ ਵਿੱਚ ਕੋਈ ਭਰਤੀ ਨਹੀਂ ਹੈ। ਸੋ ਪੰਜਾਬ ਦੇ ਨੌਜਵਾਨਾਂ ਨੂੰ ਇਹੋ ਜਿਹੇ ਨੌਜਵਾਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਮਿਹਨਤ ਕਰਕੇ ਪੰਜਾਬ ਦੀ ਧਰਤੀ ਤੇ ਮੁਕਾਮ ਹਾਸਿਲ ਕਰਨਾ ਚਾਹੀਦਾ ਹੈ। ਆਗੇ ਇਸ ਮੌਕੇ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਵਾਈਸ ਕਨਵੀਨਰ ਪਾਈ ਹਰਜੀਤ ਸਿੰਘ ਆਸਟਰੇਲੀਆ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਅਤੇ ਸੁਸਾਇਟੀ ਦੇ ਸਮੂਹ ਅਹੁਦੇਦਾਰ ਹਾਜਰ ਸਨ।