ਖਾਲੜਾ : ਹਲਕਾ ਖੇਮਕਰਨ ਦੇ ਪਿੰਡ ਖਾਲੜਾ ਵਾਇਆ ਨਰਲੀ ਤੋਂ ਛੀਨਾ ਬਿਧੀ ਚੰਦ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਖ਼ਰਾਬ ਸੀ ਥਾਂ ਥਾਂ ਟੋਏ ਪਏ ਹੋਏ ਸਨ। ਅੱਜ ਇਸ ਸੜਕ ਦੀ ਮੁਰੰਮਤ ਕਰਾਉਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਕੀਤਾ ਗਿਆ ਉਦਘਾਟਨ। ਓਹਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੜਕ ਦੀ ਰਿਪੇਅਰ ਕੁੱਲ ਲਾਗਤ 4 ਕਰੋੜ 42 ਲੱਖ ਹੈ। ਤਿਆਰ ਹੋਣ ਵਾਲੀ ਸੜਕ ਤਕਰੀਬਨ 6.64 ਕਿਲੋਮੀਟਰ ਲੰਬੀ ਹੈ। ਜਿਸ ਦਾ ਰਿਪੇਅਰ ਦਾ ਕੰਮ ਜਲਦੀ ਸ਼ੂਰੂ ਹੋਏਗਾ। ਹਲਕਾ ਖੇਮਕਰਨ ਐਮ ਐਲ ਏ ਸਰਵਨ ਸਿੰਘ ਧੁੰਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਾਰਗ ਤੇ ਬਹੁਤ ਲੋਕਾਂ ਦੀ ਆਵਾਜਾਈ ਹੈ ਲੋਕ ਥਾਂ ਥਾਂ ਤੋਂ ਟੁੱਟੀ ਸੜਕ ਤੋ ਬਹੁਤ ਪ੍ਰੇਸ਼ਾਨ ਸਨ। ਹੁਣ ਸਾਰੇ ਲੋਕਾਂ ਦੀ ਆਵਾਜਾਈ ਲਈ ਜਲਦੀ ਹੀ ਸੜਕ ਦੀ ਮੁਰੰਮਤ ਸ਼ੁਰੂ ਕੀਤੀ ਜਾਵੇਗੀ।
ਓਹਨਾ ਕਿਹਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਲਗਾਤਾਰ ਵਿਕਾਸ ਕਾਰਜ ਕਰ ਰਹੀ ਹੈ ਅਤੇ ਲੋਕਾਂ ਦਾ ਪੂਰਨ ਵਿਕਾਸ ਨੂੰ ਯਕੀਨੀ ਬਣਾ ਰਹੀ ਹੈ।ਉਦਘਾਟਨ ਮੋਕੇ ਪ੍ਰਧਾਨ ਸਕੱਤਰ ਸਿੰਘ ਡਲੀਰੀ ਹਰਜਿੰਦਰ ਸਿੰਘ ਬੁਰਜ਼, ਲਖਵਿੰਦਰ ਸਿੰਘ ਅਮੀਸ਼ਾਹ, ਸਤਨਾਮ ਸਿੰਘ ਅਮੀਸ਼ਾਹ, ਗੁਰਸੇਵਕ ਸਿੰਘ ਭਾਟੀਆ ,ਬਲੋਰ ਸਿੰਘ ਪੰਨੂੰ, ਸੁਖਦੇਵ ਸਿੰਘ ਸੋਨੀ ਖਾਲੜਾ, ਗੁਰਜੀਤ ਸਿੰਘ ਜੰਡ, ਗੋਰਵ ਬੇਬੀ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਬਲਦੇਵ ਸਿੰਘ ਬਾਵਾ, ਜੈਮਲ ਸਿੰਘ ਕਲਸੀਆ, ਦਿਲਬਾਗ ਸਿੰਘ ਦੋਦੇ, ਜਸਵਿੰਦਰ ਸਿੰਘ ਦੋਦੇ,ਮਨਜੀਤ ਸਿੰਘ ਕਲਸੀਆ, ਮਹਾਂਬੀਰ ਸਿੰਘ ਦੋਦੇ, ਅਰਨਾਮ ਸਿੰਘ ਚੱਕ, ਗੁਰਕਰਮ ਸਿੰਘ ਚੱਕ, ਹੀਰਾ ਸਿੰਘ ਦੋਦੇ, ਸਰਪੰਚ ਸੁੱਖਾ ਸਿੰਘ ਨਾਰਲੀ, ਗੁਰਦੇਵ ਸਿੰਘ ਨਾਰਲੀ, ਡਾ ਕਾਬਲ ਸਿੰਘ ਗਿੱਲਪੰਨ, ਨਵਦੀਪ ਸਿੰਘ ਧੁੰਨ, ਗੋਰਾ ਕਾਲੇ, ਜਸਪਾਲ ਸਿੰਘ ਸਾਂਧਰਾ, ਸੋਨੂੰ ਸਾਡਪੁਰਾ, ਜੋਧਬੀਰ ਸਿੰਘ ਸਿੱਧਵਾਂ ਆਦਿ ਹਾਜਿਰ ਸਨ ।