ਮੋਗਾ : ਮੋਗਾ ’ਚ ਖੇਤੀਬਾੜੀ ਵਿਭਾਗ ਵੱਲੋਂ ਫੜੀ ਨਕਲੀ ਡੀਏਪੀ ਖਾਦ ਦੇ ਨਮੂਨੇ ਫੇਲ੍ਹ ਪਾਏ ਗਏ ਅਤੇ ਜਾਂਚ ਦੌਰਾਨ ਜੀਰੋ ਪ੍ਰਤੀਸਤ ਤੱਤ ਖਾਦ ਨਿਕਲੀ ਹੈ। ਡੀਏਪੀ ਖਾਦ ਵਿਚ ਨਾਈਟਰੋਜਨ ਤੱਤ 18 ਪ੍ਰਤੀਸਤ ਤੇ ਫਾਸਫੋਰਸ ਤੱਤ 46 ਪ੍ਰਤੀਸਤ ਹੁੰਦਾ ਹੈ ਪਰ ਇਸ ਕਥਿਤ ਡੀਏਪੀ ਖਾਦ ਵਿਚ ਟੈਸਟ ਦੋਰਾਨ ਦੋਨੋ ਤੱਤ ਜ਼ੀਰੋ ਪ੍ਰਤੀਸਤ ਪਾਏ ਹਨ। ਇਸ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁਲੀਸ ਰਿਮਾਂਡ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ.ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦੀ ਨਾਮੀ ਕੰਪਨੀ ਦੇ ਬ੍ਰਾਂਡ ਵਾਲੇ ਥੈਲਿਆਂ ’ਚ ਜਬਤ ਕੀਤੀ ਗਈ, ਨਕਲੀ ਡੀਏਪੀ ਖਾਦ ਦੇ ਨਮੂਨਾ ਬੁਰੀ ਤਰਾਂ ਫੇਲ ਪਾਇਆ ਗਿਆ ਹੈ। ਕਿਸੇ ਵੀ ਕਿਸਾਨ ਨਾਲ ਠੱਗੀ ਨਹੀ ਵੱਜਣ ਦਿੱਤੀ ਜਾਵੇਗੀ। ਕਿਸਾਨ ਖੇਤੀ ਸਮੱਗਰੀ ਪੱਕਾ ਬਿੱਲ ਲੈ ਕੇ ਹੀ ਭਰੋਸੇਮੰਦ ਡੀਲਰ ਕੋਲੋ ਖ਼ਰੀਦਣ। ਘਰੋਂ ਘਰੀ ਖੇਤੀ ਵਸਤਾਂ ਵੇਚਣ ਵਾਲਿਆਂ ਦੀ ਸੂਚਨਾ ਤਰੁੰਤ ਵਿਭਾਗ ਨੂੰ ਦੇਣ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਮੁਲਜ਼ਮਾਂ ਵੱਲੋਂ ਪੁੱਛ ਗਿੱਛ ਵਿਚ ਕੀਤੇ ਗਏ ਖੁਲਾਸੇ ਦੀ ਪੁਸ਼ਟੀ ਕਰਦੇ ਆਖਿਆ ਕਿ ਮਾਮਲੇ ਦੀ ਡੂੰਘਾਂਈ ਨਾਲ ਜਾਂਚ ਚੱਲ ਰਹੀ ਹੈ। ਖੇਤੀਬਾੜੀ ਵਿਭਾਗ ਵਲੋ ਖਾਦ ਦੇ ਸੈਪਲ ਭਰਨ ਉਪਰੰਤ ਤਰੁੰਤ ਟੈਸਟ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਸਾਨਾਂ ਦੇ ਸਾਹਮਣੇ ਲਿਆਂਦਾ ਹੈ।.