ਮੋਗਾ : ਡਾ.ਸ਼ਾਮ ਲਾਲ ਥਾਪਰ ਕਾਲਜ ਵਿਖੇ ਗਾਂਧੀ ਮਿਊਜਿਅਮ ਵਿਚ ਮਹਾਤਮਾਂ ਗਾਂਧੀ ਦਾ 155 ਵੇ ਜਨਮ ਦਿਹਾੜਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ 120 ਵਾ ਜਨਮ ਦਿਹਾੜਾ ਮਨਾਈਆ ਗਿਆ। ਇਸ ਮੌਕੇ ਤੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਕਾਲਜ ਦੇ ਚੈੱਅਰਮੈਨ ਅਤੇ ਡਾ. ਪਵਨ ਥਾਪਰ ਪ੍ਰਧਾਨ ਹਰਿਜੱਨ ਸੈਵਕ ਸੰਘ ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਉਹਨਾ ਦੇ ਤਸਵੀਰਾਂ ਉੱਪਰ ਫੁੱਲ ਅਰਪਤ ਕੀਤੇ। ਇਸ ਤੋਂ ਬਾਅਦ ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਡਾ. ਪਵਨ ਥਾਪਰ ਨੇ ਗਾਂਧੀ ਜੀ ਦੇ ਫਲਸਫੇ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਉਹਨਾ ਨੇ ਕਿਹਾ ਕਿ ਦੁਨਿਆਂ ਦੇ ਹਰ ਦੇਸ਼ ਅੰਦਰ ਗਾਂਧੀ ਜੀ ਦੇ ਸਮਾਰਕ ਬਣੇ ਹੋਏ ਹਨ। ਇਹ ਦੁਨਿਆਂ ਉਹਨਾ ਨੂੰ ਇਹਨਾ ਦੇ ਅਹਿੰਸਾਂ ਅਤੇ ਸ਼ਾਂਤੀ ਦੇ ਸੰਦੇਸ਼ ਲਈ ਯਾਦ ਕਰ ਰਹੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਭਾਰਤ ਦੇਸ਼ ਅੰਦਰ ਗਾਂਧੀ ਜੀ ਦੇ ਵਿਚਾਰਾ ਦੇ ਉਲਟ ਨਫਰਤ ਅਤੇ ਅਹਿੰਸਾਂ ਫੈਲਾਊਣ ਵਾਲੀਆਂ ਤਾਕਤਾਂ ਸਿਰ ਚੁੱਕਿਆ ਹੋਇਆ ਹੈ ਜੋ ਕਿ ਸਾਡੇ ਦੇਸ਼ ਅਤੇ ਸਮਾਜ ਵਾਸਤੇ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ। ਡਾ ਥਾਪਰ ਨੇ ਅੱਜ ਸਵਰਵਾਸੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਯਾਦ ਕਰਦੇ ਹੋਏ ਉਹਨਾ ਦੇ ਮਜਬੂਤ ਨਿਸ਼ਚਯੇ ਅਤੇ ਸਾਦਗੀ ਸਾਡੇ ਸਭ ਲਈ ਇੱਕ ਬਹੁਤ ਵੱਡੀ ਮਿਸਾਲ ਹੈ। ਸ਼ਾਸਤਰੀ ਜੀ ਨੇ ਆਪਣੇ ਜੀਵਨ ਕਾਲ ਅੰਦਰ ਅਨੰਤ ਸ਼ਾਂਤੀ ਦੀ ਖਾਤਿਰ ਤਾਸ਼ਕੰਤ ਦਾ ਇਤਿਹਾਸਿੱਕ ਸਮਝੋਤਾ ਕੀਤਾ। ਦੇਸ਼ ਉਹਨਾ ਦੇ ਨੈਤਿੱਤਵ ਲਈ ਹਮੇਸ਼ਾਂ ਉਹਨਾ ਦਾ ਕਰਜਾਈ ਰਹੇਗਾ। ਇਸ ਮੌਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਨੇ ਆਪਣੇ ਸੰਬੋਧਨ ਅੰਦਰ ਸਾਰੇਆ ਨੂੰ ਗਾਂਧੀ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗਾਂਧੀ ਜੀ ਦਾ ਰਸਤਾ ਇੱਕ ਤੰਦਰੁਸਤ ਸਮਾਜ ਦੀ ਸਿਰਜਨਾ ਲਈ ਬਹੁਤ ਜਰੂਰੀ ਹੈ। ਇਸ ਮੋਕੇ ਤੇ ਕਾਲਜ ਦੇ ਵਿਦਿਆਰਥੀ ਗੁਰਲੀਣ ਕੋਰ ਅਤੇ ਜੈਸਮੀਨ ਕੋਰ ਗਾਂਧੀ ਜੀ ਨੂੰ ਯਾਦ ਕਰਦੇ ਹੋਏ ਉਹਨਾ ਦੇ ਜਨਮ ਦਿਨ ਦੇ ਮੌਕੇ ਤੇ ਬਹੁਤ ਸੋਹਣੀ ਸਪੀਚ ਦਿੱਤੀ ਇਸ ਮੋਕੇ ਤੇ ਮੈਡਮ ਸੂਨੀਤਾ ਦੇਵ, ਮੈਡਮ ਮਨਪ੍ਰੀਤ ਕੋਰ, ਜਗਬੀਰ ਸਿੰਘ ਅਤੇ ਬਾਕੀ ਕਾਲਜ ਦੇ ਵਿਦਿਆਰਥੀ ਸ਼ਾਮਿਲ ਹੋਏ।