ਚੰਡੀਗੜ੍ਹ : ਸ਼ਹਿਰ ਵਿੱਚ ਆਕਸੀਜਨ ਸਪਲਾਈ ਲਈ ਬਣਾਏ ਗਏ ਨੋਡਲ ਅਫਸਰ IAS ਯਸ਼ਪਾਲ ਗਰਗ ਨੇ ਦਸਿਆ ਕਿ ਜੇਕਰ ਘਰ ਵਿੱਚ Isolate ਕਿਸੇ ਕੋਰੋਨਾ ਪੀੜਤ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ਤੋਂ oxygen cylinder ਨਹੀਂ ਮਿਲ ਰਹੇ ਤਾਂ ਉਨ੍ਹਾਂ ਲਈ ਨੈਸ਼ਨਲ ਇੰਫਾਰਮੇਟਿਕਸ ਸੇਂਟਰ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰਸ਼ਾਸਨ ਇੱਕ ਈ-ਪਰਮਿਟ ਬਣਾ ਕੇ ਦੇਵੇਗਾ । ਪ੍ਰਸ਼ਾਸਨ ਦੀ ਵੈੱਬਸਾਈਟ http://chandigarh.gov.in/health_covid.htm ’ਤੇ ਜਾਣ ਤੋਂ ਬਾਅਦ ਆਕਸੀਜਨ ਦੀ ਲੋੜ ਲਈ ਡਾਕਟਰ ਵੱਲੋਂ ਲਿਖੀ ਗਈ ਪਰਚੀ ਅਤੇ ਕੋਈ ਵੀ ਪਤੇ ਦਾ ਸਬੂਤ ਦੇਣਾ ਪਵੇਗਾ। ਜਿਵੇਂ ਹੀ ਅਰਜ਼ੀ ਨੂੰ ਮਨਜ਼ੂਰੀ ਮਿਲੇਗੀ, ਬਿਨੈਕਾਰ ਨੂੰ ਈ-ਪਰਮਿਟ ਜਾਰੀ ਕਰ ਦਿੱਤਾ ਜਾਵੇਗਾ। ਇਹ ਦੋ ਦਿਨ ਲਈ ਯੋਗ ਹੋਵੇਗਾ। ਈ-ਪਰਮਿਟ ਪ੍ਰਿੰਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਈ-ਪਰਮਿਟ ਦਿਖਾ ਕੇ ਸੁਪਰ ਏਜੰਸੀਜ਼, ਇੰਡਸਟਰੀਅਲ ਏਰੀਆ ਫੇਜ਼-1 ਸਥਿਤ 40-ਐੱਮ. ਡਬਲਯੂ. (ਮੋਬਾਇਲ ਨੰਬਰ 9888035000) ਤੋਂ ਵੱਧ ਤੋਂ ਵੱਧ ਦੋ ਸਿਲੰਡਰ ਭਰਵਾਏ ਜਾ ਸਕਣਗੇ।
ਦਸਣਯੋਗ ਹੈ ਕਿ ਯੂ. ਟੀ. ਪ੍ਰਸ਼ਾਸਨ ਨੇ ਪਹਿਲਾਂ ਨਿੱਜੀ ਸਿਲੰਡਰ ਦੇ ਭਰਨ ’ਤੇ ਰੋਕ ਲਾ ਦਿੱਤੀ ਸੀ, ਜਿਸ ਨੂੰ ਹੁਣ ਆਨਲਾਈਨ ਅਰਜ਼ੀ ਦੇ ਕੇ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜੇਕਰ ਕਿਸੇ ਕੋਲ ਸਿਲੰਡਰ ਨਹੀਂ ਹੈ ਤਾਂ ਉਸ ਨੂੰ 25 ਹਜ਼ਾਰ ਰੁਪਏ ਦੀ ਸਕਿਓਰਿਟੀ ਜਮ੍ਹਾਂ ਕਰਵਾਉਣੀ ਪਵੇਗੀ। ਡੀ-ਟਾਈਪ ਸਿਲੰਡਰ ਦੀ ਰੀਫਿਲਿੰਗ ਲਈ 295 ਰੁਪਏ + 12 ਫ਼ੀਸਦੀ ਜੀ. ਐੱਸ. ਟੀ., ਏ ਅਤੇ ਬੀ-ਟਾਈਪ ਸਿਲੰਡਰ ਦੀ ਰੀਫਿਲਿੰਗ ਲਈ 175 ਰੁਪਏ+12 ਫ਼ੀਸਦੀ ਜੀ. ਐੱਸ. ਟੀ. ਹੋਵੇਗੀ।