ਲਖਨਊ : ਜੇਲ ਵਿਚ ਹੀ ਗੈਂਗਸਟਰ ਆਪਸ ਵਿਚ ਭਿੜ ਪਏ ਅਤੇ ਇੱਕ ਧਿਰ ਨੇ ਦੂਜੀ ਧਿਰ ਉਤੇ ਗੋਲੀਆਂ ਚਲਾ ਦਿਤੀਆਂ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਘਟਨਾ ਚਿੱਤਰਕੂਟ ਦੀ ਰਗੋਲੀ ਜੇਲ੍ਹ ਦੀ ਹੈ ਜਿਥੇ ਇਕ ਕੈਦੀ ਜੋ ਸਾਬਕਾ ਗੈਂਗਸਟਰ ਹੈ, ਨੇ ਦੋ ਹੋਰਨਾਂ ਕੈਦੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੇਲ ਮੁਲਾਜ਼ਮਾਂ ਨੇ ਗੋਲੀਆਂ ਚਲਾਉਣ ਵਾਲੇ ਗੈਂਗਸਟਰ ਨੂੰ ਢੇਰ ਕਰ ਦਿੱਤਾ। ਇਹ ਵੀ ਦਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਗੁੰਡੇ ਮੁਖਤਾਰ ਅੰਸਾਰੀ ਦੇ ਸਾਥੀ ਸਨ। ਮ੍ਰਿਤਕ ਗੈਂਗਸਟਰ ਦੀ ਪਛਾਣ ਅੰਸ਼ੁਲ ਦੀਕਸ਼ਿਤ ਅਤੇ ਦੂਜੇ ਦੋ ਮ੍ਰਿਤਕਾਂ ਦੀ ਪਛਾਣ ਮੁਕੀਮ ਕਾਲਾ ਅਤੇ ਮੇਰਾਜ ਅਲੀ ਵਲੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮਕੀਮ ਅਤੇ ਅੰਸ਼ੁਲ ਦੋਵੇਂ ਹੀ ਖ਼ਤਰਨਾਕ ਅਪਰਾਧੀ ਸਨ ਅਤੇ ਉਨ੍ਹਾਂ ਵਿਰੁੱਧ ਦਰਜਨਾ ਮਾਮਲੇ ਦਰਜ ਹਨ। ਜੇਲ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਜੇਲ ’ਚ ਬੰਦ ਕੁਝ ਕੈਦੀ ਆਪਸ ’ਚ ਲੜ ਰਹੇ ਹਨ। ਜਦੋਂ ਸੁਰੱਖਿਆ ਮੁਲਾਜ਼ਮ ਉਥੇ ਗਏ ਤਾਂ ਗੈਂਗਸਟਰ ਨੇ ਇਕ ਸੁਰੱਖਿਆ ਮੁਲਾਜ਼ਮ ਕੋਲੋਂ ਉਸ ਦੀ ਸਰਵਿਸ ਰਿਵਾਲਵਰ ਖੋਹ ਲਈ ਅਤੇ ਦੋ ਕੈਦੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਰੇ ਘਟਨਾ ਦੀ ਤੁਰੰਤ ਰਿਪੋਰਟ ਮੰਗੀ ਹੈ। ਆਈ.ਜੀ. ਸਤਿਆਨਾਰਾਇਣ ਨੇ ਕਿਹਾ ਕਿ ਘਟਨਾ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਨਿਰਪਖ ਜਾਂਚ ਤੋਂ ਹੀ ਪਤਾ ਲੱਗੇਗਾ ਕਿ ਗੈਂਗਸਟਰ ਕੋਲ ਹਥਿਆਰ ਕਿਵੇਂ ਆਇਆ?