ਰਾਮਪੁਰਾ ਫੂਲ : ਸਸਟੇਨਏਬਲ ਲੀਡਰਸ਼ਿਪ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਰਾਮਪੁਰਾ ਮੰਡੀ ਦੇ ਵਿਦਿਆਰਥੀਆਂ ਦੀ ਵਿਜਿਟ ਕਰਵਾਈ ਗਈ। ਇਸਦੀ ਯੋਗ ਅਗਵਾਈ ਕਾਰਜ ਸਾਧਕ ਅਫਸਰ ਰਜਨੀਸ਼ ਕੁਮਾਰ ਜੀ ਅਤੇ ਸਸਸਸ. ਸਕੂਲ ਰਾਮਪੁਰਾ ਮੰਡੀ ਕੰਨਿਆਂ (ਬਠਿੰਡਾ) ਪ੍ਰਿੰਸੀਪਲ ਸੁਨੀਲ ਕੁਮਾਰ ਨੇ ਕੀਤੀ। ਲੀਡਰਸ਼ਿਪ ਪ੍ਰੋਗਰਾਮ ਤਹਿਤ 50 ਵਿਦਿਆਰਥਣਾਂ ਦਾ ਐਮ ਆਰ ਐਫ ਯੂਨਿਟ ਅਤੇ ਕੰਪੋਸਟ ਯੂਨਿਟ ਰਾਮਪੁਰਾ ਮੰਡੀ ਵਿਖੇ ਵਿਜਿਟ ਕਰਵਾਇਆ ਗਿਆ। ਜਿਸ ਵਿੱਚ ਸੀਐਫ ਮੰਗਲ ਸਿੰਘ ਨਗਰ ਕੌਂਸਲ ਰਾਮਪੁਰਾ ਫੂਲ ਅਤੇ ਅਤੇ ਆਈ ਈ ਸੀ ਐਕਸਪਰਟ ਜਗਮੀਤ ਸਿੰਘ ਵੱਲੋਂ ਸਾਰੇ ਯੂਨਿਟ ਦੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਵੱਖ-ਵੱਖ ਤਰ੍ਹਾਂ ਦੇ ਕੂੜੇ ਦੇ ਪ੍ਰਬੰਧਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ। ਗਿੱਲੇ ਅਤੇ ਸੁੱਕੇ ਕੂੜੇ ਨੂੰ ਹਮੇਸ਼ਾ ਅਲੱਗ ਅਲੱਗ ਕਰਕੇ ਸਹੀ ਢੰਗ ਨਾਲ ਨਿਪਟਾਰਾ ਕਰਨ ਬਾਰੇ ਦੱਸਿਆ ਗਿਆ। ਬੱਚਿਆਂ ਨੂੰ ਆਰਗੈਨਿਕ ਖਾਦ ਬਣਾਏ ਜਾਣ ਦੀ ਪ੍ਰਕਿਰਿਆ ਬਾਰੇ ਸਮਝਾਇਆ ਗਿਆ। ਔਰਗੈਨਿਕ ਖਾਦ ਦੀ ਮਹੱਤਤਾ ਅਤੇ ਸਫਾਈ ਦੀ ਮਹੱਤਤਾ ਬਾਰੇ ਦੱਸਿਆ ਗਿਆ। ਨੋਡਲ ਅਫਸਰ ਕਿਰਨਜੀਤ ਕੌਰ ਸ਼੍ਰੀਮਤੀ ਅੰਜੂ ਬਾਲਾ ਨੇ ਵਿਦਿਆਰਥੀਆਂ ਨੂੰ ਸਵੱਛਤਾ ਦੇ ਇਸ ਅਭਿਆਨ ਨੂੰ ਘਰ ਘਰ ਤੱਕ ਲੈ ਜਾਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੈਨੇਟਰੀ ਇੰਸਪੈਕਟਰ ਰੇਸ਼ਮ ਸਿੰਘ ਫੂਲ, ਇੰਸਪੈਕਟਰ ਰਮੇਸ਼ ਕੁਮਾਰ ਅਤੇ ਹੋਰ ਸਟਾਫ ਵੀ ਹਾਜ਼ਰ ਸੀ।