ਜਲੰਧਰ : ਜਲੰਧਰ ਵਿਖੇ ਇਕ ਸ਼ਖ਼ਸ ਲਾਸ਼ ਨੂੰ ਮੋਢੇ ਉਤੇ ਚੁੱਕ ਕੇ ਲਿਜਾ ਰਿਹਾ ਵੇਖ ਕੇ ਹਰ ਕੋਈ ਹੈਰਾਨ ਸੀ। ਜਾਣਕਾਰੀ ਅਨੁਸਾਰ ਜਦੋਂ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਅੰਤਮ ਸਸਕਾਰ ਹਸਪਤਾਲ ਵਾਲੇ ਪੀਪੀ ਕਿੱਟ ਪਾ ਕੇ ਕਰਦੇ ਹਨ। ਪਰ ਇਥੇ ਇਸ ਤਰ੍ਹਾਂ ਨਹੀਂ ਸੀ ਹੋ ਰਿਹਾ। ਲੋਕ ਇਸ ਸ਼ਖ਼ਸ ਨੂੰ ਵੇਖ ਤਾਂ ਰਹੇ ਸਨ ਪਰ ਉਸ ਦੇ ਕੋਲ ਜਾਣ ਤੋਂ ਡਰ ਰਹੇ ਸਨ। ਜਦੋਂ ਮ੍ਰਿਤਕ ਲੜਕੀ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ 14 ਸਾਲਾ ਲੜਕੀ ਨੂੰ ਕੋਰੋਨਾ ਨਹੀਂ ਸੀ, ਉਹ ਤਾਂ ਕਿਸੇ ਹੋਰ ਬੀਮਾਰੀ ਨਾਲ ਪੀੜਤ ਸੀ। ਇਸੇ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਬੀਤੇ ਦਿਨ ਕਾਂਗੜਾ ਦੇ ਰਾਣੀਤਾਲ ਵਿਖੇ ਵੇਖਣ ਨੂੰ ਮਿਲਿਆ ਸੀ। ਕਾਂਗੜ ਵਿਖੇ ਇਕ ਸਮਾਜ ਸੇਵੀ ਦੀ ਮਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ ਉਸ ਨੂੰ ਵੀ ਆਪਣੀ ਮਾਂ ਨੂੰ ਆਪਣੇ ਮੋਢਿਆਂ ਉਤੇ ਚੁੱਕ ਕੇ ਲਿਜਾਂਦਾ ਵੇਖਿਆ ਗਿਆ। ਇਸ ਮ੍ਰਿਤਕ ਮਾਤਾ ਦੇ ਪੁੱਤਰ ਦਾ ਕਹਿਣਾ ਸੀ ਕਿ ਉਸ ਦਾ ਕਿਸੇ ਨੇ ਸਾਥ ਨਾ ਦਿਤਾ ਇਸ ਲਈ ਉਹ ਖੁਦ ਹੀ ਆਪਣੀ ਮ੍ਰਿਤਕ ਮਾਂ ਨੂੰ ਆਪ ਹੀ ਸ਼ਮਸ਼ਾਨ ਘਾਟ ਲਿਜਾ ਰਿਹਾ ਹੈ।