ਸੁਨਾਮ : ਰਾਜ ਪੱਧਰੀ ਜੁੱਡੋ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਵਿਦਿਆਰਥੀ ਨਵਨੂਰਜੋਤ ਸਿੰਘ ਦਾ ਸਕੂਲ ਪੁੱਜਣ ਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੁਨਾਮ ਦੇ ਪ੍ਰਿੰਸੀਪਲ ਅਮਿੱਤ ਡੋਗਰਾ ਨੇ ਦੱਸਿਆ ਕਿ ਸਕੂਲ ਦੇ ਬਾਰ੍ਹਵੀਂ ਜਮਾਤ ਵਿੱਚ ਵਿਦਿਆਰਥੀ ਨਵਨੂਰਜੋਤ ਸਿੰਘ ਨੇ ਰਾਜ ਪੱਧਰੀ ਜੂਡੋ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 8 ਤੋਂ 10 ਅਕਤੂਬਰ ਤੱਕ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਜੋਕਿ ਗੁਰਦਾਸਪੁਰ ਵਿਖੇ ਹੋਇਆ ਵਿੱਚ ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਵਿਦਿਆਰਥੀ ਨਵਨੂਰਜੋਤ ਸਿੰਘ ਜੁੱਡੋ ਦੇ ਅੰਡਰ -17 ਵਿੱਚ (73 ਕਿਲੋ ਭਾਰ ਵਰਗ ) ਵਿੱਚ ਭਾਗ ਲਿਆ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਡਾਕਟਰ ਮਨੋਜ ਕੁਮਾਰ ਨੇ ਇਸ ਵਿਦਿਆਰਥੀ ਦੀ ਜਿੱਤ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਜੇਤੂ ਵਿਦਿਆਰਥੀ ਨੂੰ ਵਧਾਈ ਦਿੱਤੀ। ਉਹਨਾਂ ਇਸ ਵਿਦਿਆਰਥੀ ਦੀ ਮਿਹਨਤ ਤੇ ਕਾਮਯਾਬੀ ਲਈ ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਕਾਮਯਾਬੀ ਇਸ ਦੇ ਕੋਚ ਅਮਨਦੀਪ ਖਾਨ ਅਤੇ ਮਨਪ੍ਰੀਤ ਸਿੰਘ ਦੀ ਅਤੇ ਸਕੂਲ ਦੇ ਪ੍ਰਿੰਸੀਪਲ ਅਮਿਤ ਡੋਗਰਾ ਦੀ ਮਿਹਨਤ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਉਹਨਾਂ ਦੱਸਿਆ ਕਿ ਨਵਨੂਰਜੋਤ ਸਿੰਘ ਨੈਸ਼ਨਲ ਪੱਧਰ ਤੇ ਖੇਡਣ ਜਾਵੇਗਾ।