ਕਹਿੰਦੇ ਨੇ ਕਿ ਕੋਈ ਵੀ ਇਨਸਾਨ ਜਨਮ ਤੋਂ ਹੀ ਨਹੀ ਸਿੱਖ ਕੇ ਆਉਂਦਾ ਜੇਕਰ ਉਸ ਵਿਚ ਕੁਝ ਨਿਵੇਕਲਾ ਕਰਨ ਦੀ ਚਾਹਤ ਹੋਵੇ ਤਾਂ ਉਹ ਕਿਹੜਾ ਕੰਮ ਨਹੀ ਜੋ ਉਹ ਕਰ ਨਹੀ ਸਕਦਾ ਜੇ ਉਹ ਕੁੱਝ ਬਣਨ ਦੀ ਇੱਛਾ ਰੱਖਦਾ ਹੋਵਾ ਤਾ ਉਸ ਦੁਬਾਰਾ ਕੀਤੀ ਜੀ ਤੋੜ ਮੇਹਨਤ ਰੰਗ ਲਿਆਉਂਦੀ ਹੈ ਮੇਰੀ ਮੁਰਾਦ ਆ ਰੰਗਮੰਚ ਦੀ ਦੁਨੀਆਂ ਨਾਲ ਜੁੜੀ ਦੇਸ਼ ਦੁਨੀਆਂ ਚ ਆਪਣੇ ਪਿੰਡ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਵਾਲੀ ਫ਼ਿਲਮ ਸ਼ਖ਼ਸੀਅਤ ਮਨਪ੍ਰੀਤ ਜਵੰਦਾ ਤੋਂ ਹੈਂ ਜਿਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਨਿੱਕੇ ਜਿਹੇ ਪਿੰਡ ਸਰਾਏ ਦੀਵਾਨਾਂ ਦਾ ਨਾਂਅ ਦੂਰ ਦੂਰ ਤੱਕ ਰੋਸ਼ਨ ਕੀਤਾ ਹੈ ਸੋਹਣੀ ਸੂਰਤ ਨਿੱਘੇ ਸੁਭਾਅ ਦੀ ਮਲਕਾ ਇਸ ਅਦਾਕਾਰਾ ਵਿਚ ਬੁਹਤ ਸਾਰੀਆਂ ਖੂਬੀਆਂ ਹਨ ਕਈ ਕਲਾਵਾਂ ਦਾ ਸੁਮੇਲ ਇਸ ਅਦਾਕਾਰਾ ਦਾ ਜਨਮ ਤਰਨਤਾਰਨ ਜ਼ਿਲ੍ਹੇ ਵਿਚ ਹੋਇਆ ਪਿਤਾ ਜੱਸਾ ਸਿੰਘ ਦੇ ਘਰ ਜਨਮ ਲੈਣ ਵਾਲੀ ਮਨਪ੍ਰੀਤ ਜਵੰਦਾ ਸੱਤ ਭੈਣ ਭਰਾਵਾਂ ਚੋਂ ਛੇਵੇਂ ਸਥਾਨ ਤੇ ਹੈ ਜਿਸ ਨੇ ਸ਼ੁਰੂਆਤੀ ਪੜਾਈ ਕਰਨ ਤੋ ਬਾਅਦ ਜਲੰਧਰ ਦੇ ਐਚ ਐਮ ਵੀ ਕਾਲਜ ਤੋ ਅਗਲੀ ਪੜ੍ਹਾਈ ਗ੍ਰਹਿਣ ਕੀਤੀ ਤੇ ਗਰੇਜੂਏਸਨ ਵਿਚ ਲਾਜ਼ਮੀ ਵਿਸੇ ਅੰਗਰੇਜ਼ੀ,ਪੰਜਾਬੀ ਤੋਂ ਬਿਨਾਂ ਆਪਣਾ ਵਿਸਾ ਕੰਬੀਨੇਸ਼ਨ ਇਲੈਕਟਿਵ ਪੰਜਾਬੀ, ਮਿਊਜ਼ਿਕ ਵੋਕਲ ਅਤੇ ਮਾਸ ਕਮਿਊਨੀਕੇਸ਼ਨ ਐਡ ਵੀਡਿਉ ਪ੍ਰੋਡਕਸ਼ਨ ਚੁਣਿਆ ਤੇ ਆਪਣੀ ਮਾਸਟਰਜ ਵੀ ਮਾਸ ਕਮਿਊਨੀਕੇਸ਼ਨ ਵਿਚ ਕੀਤੀ ਇਸ ਵਿਸੇ ਨੇ ਉਸ ਨੂੰ ਟੈਲੀਵਿਜ਼ਨ ਤੇ ਰੇਡਿਉ ਦੀਆ ਬਾਰੀਕੀਆਂ ਤੋ ਬਾਖੂਬੀ ਜਾਣੂ ਕਰਵਾਇਆ ਨਾਲੋਂ ਨਾਲ਼ ਕਾਲਜ਼ ਵਲੋਂ ਵੱਖ-ਵੱਖ ਟੀ, ਵੀ ਰੇਡਿਉ ਸਟੇਸ਼ਨਾਂ ਤੇ ਰੱਖੇ ਜਾਂਦੇ ਪੋ੍ਰਗਰਾਮਾ ਵਿਚ ਵੀ ਵਿਜ਼ਿਟ ਕਰਵਾਇਆ ਗਿਆ ਤੇ ਵਰਕਸ਼ਾਪਾਂ ਵੀ ਲਗਾਈਆਂ ਗਈਆਂ ਜੋ ਕਿ ਇਸ ਖੇਤਰ ਨਾਲ਼ ਜੁੜਦੀ ਗਈ ਫਿਰ ਸਾਲ 2011 ਵਿਚ ਪ੍ਰਸਾਰ ਭਾਰਤੀ ਬ੍ਰਾਂਡ ਕਾਸਟਿੰਗ ਕਾਰਪੋਰੇਸ਼ਨ ਆਫ ਇੰਡੀਆ,ਦੂਰਦਰਸਨ ਕੇਂਦਰ ਜਲੰਧਰ ਵਿਖੇ ਇੰਟਰਨਸਿਪ ਕੀਤੀ ਇਸ ਤੋਂ ਬਾਅਦ ਦੂਰਦਰਸ਼ਨ ਦਾ ਆਡੀਸਨ ਪਾਸ ਕਰਕੇ ਪਹਿਲਾਂ ਪ੍ਰੋਗਰਾਮ" ਸਰਗਰਮੀਆਂ "ਪੇਸ਼ ਕੀਤਾ ਤੇ ਮਨਪ੍ਰੀਤ ਜਵੰਦਾ ਅੱਜ ਵੀ ਦੂਰਦਰਸ਼ਨ ਵਿਚ ਬਤੋਰ ਐਕਰ ਆਪਣੀਂ ਭੂਮਿਕਾ ਨਿਭਾਅ ਰਹੀ ਹੈ ਜੇਕਰ ਉਸ ਦੀਆਂ ਹੋਰ ਪ੍ਪਤੀਆ ਦਾ ਜ਼ਿਕਰ ਕਰੀਏ ਤਾਂ ਸਾਲ 2012 ਵਿਚ ਰੇਡਿਉ ਮੰਤਰਾ 91.9 ਐਫ ਐਮ ਨਾਲ ਰਿਐਲਟੀ ਸੋਅ ਆਰ ਜੇ ਗਿਰੀ ਲਈ ਬਤੋਰ ਵਲੰਟੀਅਰ ਭੂਮਿਕਾ ਨਿਭਾਈ 2014 ਵਿਚ ਆਲ ਇੰਡੀਆ ਰੇਡੀਓ ਦਾ ਆਡੀਸਨ ਪਾਸ ਕੀਤਾ ਤੇ ਕਈ ਸਾਲ ਇਥੇ ਅਕਾਸ਼ਵਾਣੀ ਜਲੰਧਰ ਸਟੇਸ਼ਨ ਤੋਂ ਲਾਇਵ ਪ੍ਰੋ:" ਯੁਵਾਵਾਣੀ" ਵਿਚ ਐਕਰ ਵਜੋਂ ਭੂਮਿਕਾ ਨਿਭਾਈ ਗਈ ਤੇ "ਸਕਸ਼ਮ" ਪੰਜਾਬ ਸੰਸਥਾਂ ਨਾਲ਼ ਐਂਚ ਐਮ ਵੀ ਕਾਲਜ ਜਲੰਧਰ ਵਿਖੇ ਪੰਜ ਸਾਲ ਰਿਕਾਰਡਿਸਟ ਅਤੇ ਆਡੀਓ ਆਡੀਟਰ ਕੰਮ ਕਰਕੇ ਵਿਜੂਅਲੀ ਚੈਲੇਜਡ ਵਿਆਕਤੀਆ ਲਈ ਟਾਲਕਿੰਗ ਕਿਤਾਬਾਂ ਤਿਆਰ ਕੀਤੀਆਂ ਟਾਲਕਿੰਗ ਕਿਤਾਬਾਂ ਦੇ ਜ਼ਰੀਏ ਆਪਣੀ ਕਲਾ ਮਾਧਿਅਮ ਰਾਹੀਂ ਇਹਨਾਂ ਲੋਕਾਂ ਦੀ ਮਦੱਦ ਕਰਕੇ ਕਲਾਂ ਨਾਲ਼ ਹੋਰ ਗੁੜਾ ਪਿਆਰ ਹੋ ਗਿਆ ਤੇ ਨਾਲ ਨਾਲ ਪੜ੍ਹਾਈ ਦੋਰਾਨ ਹੁੰਦੇ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਕਈ ਸਾਲ ਗਿੱਧਾ ਪ੍ਰਰਫਾਰਮਰ ਵੀ ਰਹੀ ਅਤੇ ਮਿਸ,ਐਚ ਐਮ ਵੀ ਪੰਜਾਬਣ ਦਾ ਟਾਇਟਲ ਵੀ ਜਿੱਤਿਆ ਇਸ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਕਾਮੇਡੀਅਨ ਭੋਟੂ ਸ਼ਾਹ ਨਾਲ਼ ਕਾਮੇਡੀ ਡਰਾਮਾ ਵੀ ਕੀਤਾ ਤੇ ਲਾਇਵ ਸਟੇਜ ਪਲੇਅ ਦੀ ਸ਼ੁਰੂਆਤ ਕੀਤੀ ਇਸ ਤੋਂ ਇਲਾਵਾ ਆਜ਼ਾਦ ਥੀਏਟਰ ਗਰੁੱਪ ਜਲੰਧਰ, ਦਲਜਿੰਦਰ ਬਸਰਾ ਪ੍ਰੋਡਕਸ਼ਨ ਨਾਲ਼ ਨਾਟਕ ਲੀਡ ਤੇ ਕਈ ਹੋਰ ਨਾਟਕ ਵੀ ਕੀਤੇ ਤੇ ਹੁਣ ਵੀ ਬਤੋਰ ਥਿਏਟਰ ਆਰਟਿਸਟ ਕੰਮ ਕਰ ਰਹੀ ਹੈ ਸਾਲ 2017 ਵਿਚ ਮਿਸ ਵਰਲਡ ਪੰਜਾਬਣ ਦੇ ਬਿਊਟੀ ਪੇਜੇਟ ਮੁਕਾਬਲੇ ਵਿਚ ਹਿੱਸਾ ਲਿਆ ਇਸ ਮੁਕਾਬਲੇ ਵਿਚ ਮਿਸ ਅੰਮ੍ਰਿਤਸਰ ਦਾ ਟਾਇਟਲ ਜਿੱਤ ਕੇ ਮਿਸ ਵਰਲਡ ਪੰਜਾਬ ਦੇ ਸੈਮੀਫਾਈਨਲ ਵਿਚ ਪੁੱਜੀ ਇਸ ਅਚੀਵਮੈਟ ਤੋ ਬਾਅਦ ਮਨਪ੍ਰੀਤ ਜਵੰਦਾ ਨੂੰ ਫ਼ਿਲਮਾਂ ਤੇ ਗੀਤਾਂ ਵਾਸਤੇ ਆਫਰ ਆਉਂਣੇ ਸ਼ੁਰੂ ਹੋ ਗਏ ਤੇ ਆਪਣੇ ਮਨਪਸੰਦ ਦੇ ਕੰਮਾਂ ਵਿਚ ਭੂਮਿਕਾ ਨਿਭਾਉਣ ਲੱਗੀ ਪੰਜਾਬੀ ਫੀਚਰ ਫਿਲਮ "ਇਸ਼ਕ ਨਾਂ ਹੋਵੇ ਰੱਬਾ" ਅਤੇ ਪੰਜਾਬੀ ਚੈਨਲ ਪੀ ਟੀ ਸੀ ਤੇ ਬਤੋਰ ਲੀਡ ਐਕਟਰਸ ਫਿਲਮ" ਚਿੜਿਆਂ ਦਾ ਚੰਬਾ" ਕੀਤੀ ਤੇ ਇਸ ਫਿਲਮ ਨੇ ਬੈਸਟ ਸੋਸ਼ਲ ਮੈਸੇਜ ਦਾ ਆਵਾਰਡ ਵੀ ਹਾਸਲ ਕੀਤੀ ਪੀ ਟੀ ਸੀ ਪੰਜਾਬੀ ਰਿਐਲਟੀ ਸ਼ੋਅਜ਼ ਮਿਸਟਰ ਪੰਜਾਬ ਅਤੇ ਮਿਸ ਪੰਜਾਬਣ 2019 ਵਿਚ ਬਤੋਰ ਪ੍ਰੋਫੈਸਨ ਐਕਟਰ ਇਹਨਾਂ ਭਾਗ ਲਿਆਂ ਤੇ ਐਕਟਿੰਗ ਦੀ ਵਰਕਸ਼ਾਪ ਦੇਣ ਦਾ ਮੋਕਾ ਮਿਲਿਆ ਅਤੇ ਇਸ ਸ਼ੋਅਜ਼ ਵਿਚ ਸਪੋਰਟਿੰਗ ਐਕਟਰ ਵੀ ਆਪਣਾ ਰੋਲ਼ ਨਿਭਾਈਆਂ ਅਤੇ ਲੀਡ ਐਕਟ ਤੇ ਫਿਲਮ" ਪਰਛਾਵੇਂ",ਵੀ ਕੀਤੀ ਤੇ ਮਨਪ੍ਰੀਤ ਜਵੰਦਾ ਦੀਆ ਆਉਣ ਵਾਲੀਆਂ ਫ਼ਿਲਮਾਂ "ਜਮਰੋਦ,"ਪਿੰਕੀ ਮੋਗੇ ਵਾਲੀ 2", ਅਤੇ ਲੀਡ ਤੇ ਆਰਟ ਮੂਵੀ" ਜਨੌਰ "ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈਂ ਜੋ ਰੀਲੀਜ਼ ਲਈ ਤਿਆਰ ਹਨ ਮਨਪ੍ਰੀਤ ਜਵੰਦਾ ਮਾਣ ਨਾਲ ਆਖਦੀ ਹੈ ਕਿ ਉਸ ਲਈ ਮਾਣ ਵਾਲੀ ਗੱਲ ਹੈ ਕਿ ਉਹ ਆਪਣੀ ਯੋਗਤਾਂ ਦੇ ਬਲਬੂਤੇ ਤੇ ਹੁਣ ਤੱਕ ਬਤੋਰ ਗੈਸਟ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਚੁੱਕੀ ਹੈ ਜਿਵੇਂ ਕਿ ਵਿਸ਼ਵ ਮਹਿਲਾ ਦਿਵਸ ਤੇ ਨੰਗਲ ਵਿਖੇ ਭਾਰਤੀ ਮਹਿਲਾ ਗੋਰਵ ਸਨਮਾਨ ਨਾਲ ਨਿਵਾਜਿਆ ਗਿਆ ਮਨਪ੍ਰੀਤ ਜਵੰਦਾ ਨੇ ਦੱਸਿਆ ਕਿ ਉਹ ਸਧਾਰਨ ਜੱਟ ਸਿੱਖ ਮਿਡਲ ਕਲਾਸ ਪਰਿਵਾਰ ਦੀ ਧੀ ਹੈਂ ਘਰ ਵਿੱਚ ਉਸ ਨੂੰ ਬੁਹਤ ਪਿਆਰ ਕਰਦੇ ਹਨ ਤੇ ਉਹ ਆਪਣੇ ਮਾਪਿਆਂ ਦੀ ਬੇਹੱਦ ਸ਼ੁਕਰਗੁਜ਼ਾਰ ਹੈ ਜਿਨਾਂ ਨੇ ਉਸ ਨੂੰ ਹਰ ਸਮੇਂ ਹੱਲਾ ਸੇਰੀ ਦਿੱਤੀ ਮਨਪ੍ਰੀਤ ਅੱਜਕਲ੍ਹ ਆਪਣੇ ਆਉਂਣ ਵਾਲੇ ਕੁਝ ਫ਼ਿਲਮ ਪ੍ਰੋਜੈਕਟ ਵਿਚ ਮਸ਼ਰੂਫ ਹੈ ਭਵਿੱਖ ਵਿਚ ਇਹ ਕਲਾਕਾਰ ਪੰਜਾਬੀ ਫ਼ਿਲਮ ਤੇ ਗਾਇਕ ਜਗਤ ਦੀਆਂ ਹਸਤੀਆਂ ਨਾਲ ਵਧੀਆਂ ਗੀਤਾਂ ਤੇ ਫਿਲਮਾਂ ਵਿਚ ਮਿਆਰੀ ਕਿਰਦਾਰ ਨਿਭਾਉਣ ਦੀ ਚਾਹਵਾਨ ਹੈ ਸ਼ਾਲਾ ਇਸ ਅਦਾਕਾਰਾ ਦੀ ਮੇਹਨਤ ਨੂੰ ਕਲਾਂ ਵਾਲਾ ਬੂਰ ਹੋਰ ਲੱਗੇ
ਜੌਹਰੀ ਮਿੱਤਲ ਸਮਾਣਾ
98762-20422