ਖੰਨਾ : ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੇ ਆਪਣੇ ਨਿਵਾਸ ਸਥਾਨ ਉੱਤੇ ਇਕ ਪ੍ਰੈਸ ਕਾਨਫਰੈਂਸ ਕਰਕੇ ਨਗਰ ਕੌਂਸਲ ਖੰਨਾ ਦੇ ਮੌਜੂਦਾ ਪ੍ਰਧਾਨ ਕਮਲਜੀਤ ਲੱਧੜ ਦੀ ਸਰਕਾਰੀ ਕਾਰ ਖੋਹੇ ਜਾਣ ਦਾ ਮਾਮਲਾ ਚੁੱਕਦੇ ਹੋਏ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਓਨ੍ਹਾ ਕਿਹਾ ਕੇ ਪੰਚਾਇਤ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਾਣ ਬੁਝ ਕੇ ਕਰ ਦਾ ਡਰਾਈਵਰ ਵਾਪਸ ਲੈ ਲਿਆ ਗਿਆ ਹੈ । ਜਿਸ ਕਰਕੇ ਪ੍ਰਧਾਨ ਨੂੰ ਸਕੂਟਰ ਤੇ ਦਫ਼ਤਰ ਆਉਣਾ ਜਾਣਾ ਪੈਂਦਾ ਹੈ । ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਦੋਸ਼ ਲਾਇਆ ਕਿ ਕੌਂਸਲ ਪ੍ਰਧਾਨ ਨਾਲ ਦਲਿਤ ਹੋਣ ਕਰਕੇ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਵੱਲੋ ਅੰਬੇਡਕਰ ਦੇ ਫ਼ਲਸਫ਼ੇ ਨੂੰ ਨਿਕਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਤਾ ਉਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਹੋਰਨਾਂ ਤੋ ਇਲਾਵਾ ਕਾਨਫਰੰਸ ਚ ਇੰਚਾਰਜ ਰੁਪਿੰਦਰ ਰਾਜਾ ਗਿੱਲ , ਹਰਿੰਦਰ ਕਨੈਚ , ਗੁਰਮੀਤ ਨਾਗਪਾਲ , ਵੀ ਮਜੂਦ ਸਨ।