ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਣੀ ਸੋਸ਼ਲ ਮੀਡੀਆ ਵਿਚ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਲਾਲੂ ਅਤੇ ਤੇਜੱਸਵੀ ਯਾਦਵ ਦੇ ਹੱਕ ਵਿਚ ਆਵਾਜ਼ ਚੁਕਦੀ ਰਹਿੰਦੀ ਹੈ। ਰੋਹਿਣੀ ਨੇ ਇਸ ਵਾਰ ਬਾਲੀਵੁਡ ਅਦਾਕਾਰ ਕੰਗਣਾ ਰਣੌਤ ਵਿਰੁਧ ਮੋਰਚਾ ਖੋਲ੍ਹ ਦਿਤਾ। ਰੋਹਿਣੀ ਨੇ ਕੰਗਣਾ ਨੂੰ ਅੱਖਾਂ ਦੀ ਅੰਨ੍ਹੀ ਅਤੇ ਦਿਮਾਗ਼ ਤੋਂ ਪੈਦਲ ਦਸਿਆ ਹੈ। ਉਸ ਨੇ ਕਿਹਾ ਕਿ ਬਾਲੀਵੁਡ ਅਦਾਕਾਰਾ ਰਾਜ ਸਭਾ ਜਾਣ ਲਈ ਸਰਕਾਰ ਦੀ ਦਲਾਲੀ ਕਰ ਰਿਹੀ ਹੈ। ਰੋਹਿਣੀ ਦਾ ਬਿਆਨ ਕੰਗਣਾ ਦੇ ਉਸ ਬਿਆਨ ਦੇ ਜਵਾਬ ਵਿਚ ਹੈ ਜਿਸ ਵਿਚ ਉਸ ਨੇ ਗੰਗਾ ਵਿਚ ਤੈਰਦੀਆਂ ਲਾਸ਼ਾਂ ਦੀ ਵੀਡੀਉ ਨੂੰ ਭਾਰਤ ਦੇ ਬਾਹਰ ਦੀ ਦਸਿਆ ਸੀ। ਰੋਹਿਣੀ ਨੇ ਕਿਹਾ ਕਿ ਕੰਗਣਾ ਮਾਨਵਤਾ ਦਾ ਗਲ ਘੁੱਟ ਰਹੀ ਹੈ। ਉਹ ਗੰਗਾ ਵਿਚਲੀਆਂ ਲਾਸ਼ਾਂ ਨੂੰ ਨਾਈਜੀਰੀਆ ਦੀਆਂ ਦੱਸ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਚੱਲ ਰਹੇ ਕਿਸਾਨ ਧਰਨੇ ਬਾਰੇ ਵੀ ਕੰਗਣਾ ਨੇ ਕਾਫ਼ੀ ਵਿਵਾਦਮਈ ਟਿਪਣੀਆਂ ਕੀਤੀਆਂ ਸਨ ਜਿਸ ਕਾਰਨ ਪੂਰੇ ਮੁਲਕ ਦੇ ਕਿਸਾਨ ਅਤੇ ਕਈ ਹੋਰ ਵਿਦਵਾਨ ਕੰਗਣਾ ਦੁਆਲੇ ਹੋ ਗਏ ਸਨ।