Saturday, April 05, 2025
BREAKING NEWS
UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲ

Articles

ਨਾਰੀ ਖੁਦ ਕਰੇ,ਖੁਦ ਦਾ ਸਤਕਾਰ

November 20, 2024 12:38 PM
ਲੈਕਚਰਾਰ ਅਜੀਤ ਖੰਨਾ
                  ਸੱਚੋ ਸੱਚ ………
                   * ਨਾਰੀ ਖੁਦ ਕਰੇ,ਖੁਦ ਦਾ ਸਤਕਾਰ  *
ਸਮਾਜ ਚ ਨਾਰੀ ਦਾ ਸਤਕਾਰ ਕਰਨ ਦੀਆਂ ਪੁਰਸ਼ ਪ੍ਰਧਾਨ ਸਮਾਜ ਵੱਲੋਂ ਬੜੀਆ ਵੱਡੀਆ  ਵੱਡੀਆਂ ਢੀਂਗਾਂ ਮਾਰੀਆ ਜਾਂਦੀਆਂ  ਹਨ।ਇਸ ਵਿਚ ਕਿੰਨੀ ਸਚਾਈ ਹੈ । ਇਹ ਕਿਸੇ ਤੋਂ ਛੁਪੀ ਹੋਈ ਨਹੀਂ ਹੈ।ਨਿੱਤ ਹੁੰਦੇ ਬਲਾਤਕਾਰ ਤੇ ਮੈਟਰੀਮੋਨੀਅਲ ਡਿਸਬਿਊਟ ਨਾਰੀ ਜਾਤੀ ਨਾਲ ਹੋ ਰਹੇ ਵਰਤਾਰੇ ਦੀਆਂ ਮੂੰਹ ਬੋਲਦੀਆਂ ਉਦਾਹਰਣਾ ਹਨ।ਇਨ੍ਹਾਂ ਉਦਾਹਰਣਾ ਤੋਂ ਜੱਗ ਜਾਹਰ ਹੈ ਕੇ ਨਾਰੀ ਜਾਤੀ ਦਾ ਭਾਰਤੀ ਸਮਾਜ ਚ ਹਾਲੇ ਵੀ ਨਿਰਾਦਰ ਪੁਰਾਤਨਕਾਲ ਦੀ ਤਰਾਂ ਨਿਰੰਤਰ ਜਾਰੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਅਜਿਹੇ ਕ੍ਰਾਂਤੀਕਾਰੀ ਸੰਤ ਹੋਏ ਹਨ।ਜਿਨ੍ਹਾਂ ਨੇ ਨਾਰੀ ਜਾਤੀ ਦੇ ਹੱਕ ਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ,
              ‘ ਸੋ ਕਿਉਂ ਮੰਦਾ ਅਖੀਐ ਜਿਤੁ ਜੰਮਹਿ ਰਾਜਾਨ’।
ਅੱਜ ਨਾਰੀ ਜਾਤੀ ਦਾ ਜੇਕਰ ਕੋਈ ਸਭ ਤੋ ਵੱਡਾ ਦੁਸ਼ਮਣ ਹੈ ਤਾਂ ਉਹ ਨਾਰੀ ਖੁਦ ਹੈ। ਕਿਉਂਕੇ ਧੀ ਦੇ ਜਨਮ ਉੱਤੇ ਨਾਰੀ ਖੁਦ ਖੁਸ਼ ਨਹੀਂ ਹੁੰਦੀ।ਉਹ ਵੀ ਪੁੱਤ ਦੀ ਲਾਲਸਾ ਰੱਖਦੀ ਹੈ। ਉਹ ਖੁਦ ਚਾਹੁੰਦੀ ਹੁੰਦੀ ਹੈ ਕੇ ਉਸਦੇ ਪੁੱਤ ਹੁੰਦਾ। ਜਦ ਕੇ ਧੀ ਪੈਦਾ ਹੋਣ ਉੱਤੇ ਉਸ ਨੂੰ ਖੁਸ਼ ਹੋਣਾ ਚਾਹੀਦਾ ਹੈ।ਪਰ ਅੱਜ ਮੈਨੂੰ ਬੜੇ ਦੁੱਖ ਨਾਲ ਇੱਥੇ ਇਹ ਲਿਖਣਾ ਪੈ ਰਿਹਾ ਹੈ ਕੇ ਉਹ ਪੁੱਤ ਲਈ ਥਾਂ ਥਾਂ ਸਾਧਾ ਸੰਤਾ ਕੋਲ ਧੱਕੇ ਖਾਂਦੀ ਹੈ। ਦਵਾਈਆਂ ਖਾਂਦੀ ਹੈ । ਕੀ ਇਹ ਨਾਰੀ ਜਾਤੀ ਦੇ ਖੁਦ ਦੇ ਖਿਲਾਫ ਕਦਮ ਨਹੀਂ ਹੈ ? ਜਿਨ੍ਹਾਂ ਸਮਾ ਨਾਰੀ ਖੁਦ ਨੂੰ ਸਤਕਾਰ ਨਹੀਂ ਦਿੰਦੀ ਉਨ੍ਹਾਂ ਸਮਾ ਨਾਰੀ ਜਾਤੀ ਦਾ ਉੱਚਾ ਉੱਠ ਸਕਣਾ ਮੁਸ਼ਕਲ ਹੈ। ਕਿਉਂਕਿ ਨਾਰੀ ਜਾਤੀ ਦਾ ਖੁਦ ਦਾ ਜਾਗ੍ਰਿਤ ਹੋਣਾ ਜਰੂਰੀ ਹੈ। ਬੇਸ਼ੱਕ ਅੱਜ ਬੜਾ ਢੰਡੋਰਾ ਪਿਟਿਆ ਜਾਂਦਾ ਹੈ। ਬੇਟੀ ਪੜਾਓ ਬੇਟੀ ਬਚਾਓ । ਪਰ ਇਹ ਸਿਰਫ ਸ਼ੋਸ਼ਲ ਮੀਡੀਆ ਜਾਂ ਸਮਾਗਮਾਂ ਤੱਕ ਸੀਮਤ ਹੈ। ਅਗਰ ਨਾਰੀ ਜਾਤੀ ਦਾ ਸਤਕਾਰ ਕੀਤਾ ਜਾਂਦਾ ਹੁੰਦਾ ਤਾ ਸ਼ਾਇਦ ਭਰੂਨ ਹੱਤਿਆ ਨਾ ਹੁੰਡਈ। ਕੁੱਖ ਚ ਧੀ ਮਾਰਨ ਲਈ ਖੁਦ ਨਾਰੀ ਜਿੰਮੇਵਾਰ ਵਾਰ ਹੈ। ਜੇ ਉਹ ਚਾਹਵੇ ਤਾ ਮਰਦ ਦੀ ਕੀ ਜੁਅਰਤ ਹੈ ਕੇ ਉਹ ਔਰਤ ਨੂੰ ਕੁੱਖ ਚ ਭਰੂਨ ਹੱਤਿਆ ਲਈ ਕਹੇ। ਸੋ ਨਾਰੀ ਨੂੰ ਸਨਮਾਨ ਤਾ ਹੀ ਮਿਲ ਸਕਦਾ ਹੈ ਜੇਕਰ ਨਾਰੀ ਜਾਤੀ ਖੁਦ ਆਗੇ ਹੋ ਕੇ ਨਾਰੀ ਦਾ ਸਤਕਾਰ ਕਰੇ ।
    ਲੈਕਚਰਾਰ ਅਜੀਤ ਖੰਨਾ 
ਮੋਬਾਈਲ:76967-54669 

Have something to say? Post your comment