ਭਵਾਨੀਗੜ੍ਹ : ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਸਰਕਾਰੀ ਕਾਲਜ ਰੋਸ਼ਨਵਾਲਾ ਨੇ ਰੈੱਡ ਰੀਬਨ ਕਲੱਬ ਦੇ ਤਹਿਤ ਦੋ ਪਿੰਡਾਂ ਰੋਸ਼ਨਵਾਲਾ ਅਤੇ ਰਾਏ ਸਿੰਘ ਵਾਲਾ ਨੂੰ ਐਚ. ਆਈ. ਵੀ./ਏਡਜ਼ ਸਬੰਧੀ ਜਾਣਕਾਰੀ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਗੋਦ ਲਿਆ ਹੋਇਆ ਹੈ। ਇਸਦੇ ਤਹਿਤ ਪ੍ਰਿੰਸੀਪਲ ਪ੍ਰੋ: ਰਚਨਾ ਭਾਰਦਵਾਜ ਦੀ ਅਗਵਾਈ ਹੇਠ ਰੈੱਡ ਰੀਬਨ ਕਲੱਬ ਨੇ ‘‘ਸੇ ਨੋ ਟੂ ਡਰੱਗ’’ ਵਿਸ਼ੇ ਤੇ ਪਿੰਡ ਰੋਸ਼ਨਵਾਲਾ ਵਿਖੇ ਰੈਲੀ ਦਾ ਆਯੋਜਨ ਕੀਤਾ। ਪ੍ਰਿੰਸੀਪਲ ਪ੍ਰੋ: ਰਚਨਾ ਭਾਰਦਵਾਜ ਵਲੋਂ ਹਰੀ ਝੰਡੀ ਲਹਿਰਾ ਕੇ ਇਸ ਰੈਲੀ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਅਸਿਸਟੈਂਟ ਪ੍ਰੋ: ਇੰਦਰਦੀਪ ਸਿੰਘ ਜੱਸੜ ਅਤੇ ਵਲੰਟੀਅਰਾਂ ਵਲੋਂ ਇਸ ਰੈਲੀ ਵਿਚ ਯੋਗਦਾਨ ਪਾਇਆ ਗਿਆ। ਇਸਤੋਂ ਇਲਾਵਾ ਪ੍ਰਿੰਸੀਪਲ ਅਤੇ ਕਾਲਜ ਦੇ ਰੈੱਡ ਰੀਬਨ ਕਲੱਬ ਦੇ ਨੋਡਲ ਅਫਸਰ ਅਸਿਸਟੈਂਟ ਪ੍ਰੋ: ਅਸ਼ਵਨੀ ਕੁਮਾਰ ਨੇ ਪਿੰਡ ਦੇ ਸਰਪੰਚ ਅਤੇ ਪੰਚਾਂ ਨਾਲ ਮੀਟਿੰਗ ਕਰਕੇ ਇਸ ਵਿਚ ਆਪਣਾ ਯੋਗਦਾਨ ਪਾਉਣ ਲਈ ਕਿਹਾ, ਜਿਸਦਾ ਮਕਸਦ ਵਿਦਿਆਰਥੀਆਂ ਅਤੇ ਪਿੰਡ ਦੇ ਨਿਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਇਸ ਰੈਲੀ ਵਿਚ ਪਿੰਡ ਨਿਵਾਸੀਆਂ ਵਲੋਂ ਪੂਰਨ ਤੌਰ ਤੇ ਸਹਿਯੋਗ ਦਿੱਤਾ ਗਿਆ। ਇਸ ਰੈਲੀ ਵਿਚ ਸਮੂਹ ਸਟਾਫ ਅਤੇ ਨਾਨ ਟੀਚਿੰਗ ਸਟਾਫ ਵੀ ਸ਼ਾਮਲ ਸਨ।