ਮੁੰਬਈ : ਭਾਰਤੀ ਹਵਾਈ ਫ਼ੌਜ ਨੇ ਅਰਬ ਸਾਗਰ ਵਿਚ ਆਏ ਚੱਕਰਵਾਤੀ ਤੂਫ਼ਾਨ ‘ਤਾਊਤੇ’ ਦੇ ਕਾਰਨ ਸਮੁੰਦਰ ਵਿਚ ਬੇਕਾਬੂ ਹੋ ਕੇ ਵਹੇ ਜਹਾਜ਼ ਵਿਚ ਸਵਾਰ 177 ਲੋਕਾਂ ਨੂੰ ਬਚਾ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਬੰਬਈ ਹਾਈ ਤੇਲ ਖੇਤਰ ਵਿਚ ਤੈਨਾਤ ਬਜਰਾ ‘ਪੀ305’ ਸੋਮਵਾਰ ਨੂੰ ਲੰਗਰ ਤੋਂ ਖਿਸਕ ਗਿਆ ਸੀ। ਉਸ ਦੇ ਸਮੁੰਦਰ ਵਿਚ ਬੇਕਾਬੂ ਹੋ ਕੇ ਵਹਿਣ ਦੀ ਜਾਣਕਾਰੀ ਮਿਲਣ ਦੇ ਬਾਅਦ ਬਚਾਅ ਕਾਰਜ ਲਈ ਹਵਾਈ ਫ਼ੌਜ ਦੇ ਜਹਾਜ਼ ਤੈਨਾਤ ਕੀਤੇ ਗਏ ਸਲ। ਜਹਾਜ਼ ਵਿਚ 273 ਜਣੇ ਸਵਾਰ ਸਨ। ਅਧਿਕਾਰੀ ਨੇ ਕਿਹਾ ਕਿ ਰਾਤ 11 ਵਜੇ ਜਹਾਜ਼ ਵਿਚ ਸਵਾਰ 60 ਲੋਕਾਂ ਨੂੰ ਹੋਰ ਬਾਕੀਆਂ ਨੂੰ ਰਾਤ ਭਰ ਚਲੀ ਮੁਹਿੰਮ ਦੌਰਾਨ ਬਚਾਇਆ ਗਿਆ। ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਤਿੰਨ ਜਣਿਆਂ ਨੂੰ ਅੱਜ ਸਵੇਰੇ ਆਈਐਨਐਸ ਸ਼ਿਕਰਾ ਪਹੁੰਚਾਇਆ। ਆਈਐਨਐਸ ਸ਼ਿਕਰਾ ਨੂੰ ਪਹਿਲਾਂ ਆਈਐਨਐਸ ਕੁੰਜਲੀ ਕਿਹਾ ਜਾਂਦਾ ਸੀ, ਜੋ ਦਖਣੀ ਮੁੰਬਈ ਦੇ ਕੋਲਾਬਾ ਵਿਚ ਹਵਾਈ ਫ਼ੌਜ ਦਾ ਇਕ ਹਵਾਈ ਸਟੇਸ਼ਨ ਹੈ। ਸਰਕਾਰੀ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਟਿਡ ਨੇ ਕਲ ਕਿਹਾ ਸੀ ਕਿ ਬਜਰੇ ਪੀ 305 ਚੱਕਰਵਾਤੀ ਤੂਫ਼ਾਨ ਤਾਊਤੇ ਕਾਰਨ ਲੰਗਰ ਤੋਂ ਖਿਸਕ ਗਿਆ ਅਤੇ ਸਮੁੰਦਰ ਵਿਚ ਬੇਕਾਬੂ ਹੋ ਕੇ ਵਹਿ ਰਿਹਾ ਹੈ।